ਆਕਲੈਂਡ, 24 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਟੌਰੰਗਾ ਸਿੱਖ ਸੁਸਾਇਟੀ ਵਲੋਂ ਸਿੱਖ ਧਰਮ ਦੀ ਵੱਖਰੀ ਪਛਾਣ, ਵੱਖਰੀ ਕੌਮ ਤੇ ਸਰਬ ਸਾਂਝੀਵਲਤਾ ਦਾ ਸੁਨੇਹਾ ਦਿੰਦਾ ਪਹਿਲੀ ਵਾਰ ਟੌਰੰਗਾ ਸ਼ਹਿਰ ਵਿਖੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਗੁਰੂ ਘਰ ਦੇ ਮੁੱਖ ਪ੍ਰਬੰਧਕਾਂ ਸ. ਰਾਮ ਸਿੰਘ ਤੇ ਸ. ਕਸ਼ਮੀਰ ਸਿੰਘ ਮੁਤਾਬਿਕ 24 ਸਤੰਬਰ ਨੂੰ ਟੌਰੰਗਾ ਸ਼ਹਿਰ 'ਚ ਪਹਿਲੀ ਵਾਰ ਖਾਲਸੇ ਦੇ ਝੂਲਦੇ ਨਿਸ਼ਾਨ ਮੁੱਖ ਬਜ਼ਾਰਾਂ 'ਚੋਂ ਹੁੰਦੇ ਹੋਏ ਅੱਗੇ ਵਧਣਗੇ। ਇਸ ਸ਼ੁੱਭ ਮੌਕੇ 'ਤੇ ਹਜ਼ੂਰੀ ਰਾਗੀ ਤੇ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਦੀ ਉਪਾਧੀ ਨਾਲ ਸਨਮਾਨੇ ਗਏ ਭਾਈ ਨਿਰਮਲ ਸਿੰਘ ਖਾਲਸਾ ਤੇ ਪ੍ਰਸਿੱਧ ਕਥਾਕਾਰ ਭਾਈ ਧਰਮਵੀਰ ਸਿੰਘ ਵੀ ਸ਼ਮੂਲੀਅਤ ਕਰਨਗੇ । ਸੁਸਾਇਟੀ ਵਲੋਂ ਸੁਪਰੀਮ ਸਿੱਖ ਕੌਸਲ ਦੇ ਆਗੂ ਦਲਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ ਜੋ ਕਿ ਇਸ ਸਬੰਧੀ ਸਮੁੱਚੀ ਦੇਖ-ਰੇਖ ਕਰ ਰਹੇ ਹਨ।
No comments:
Post a Comment