News, Views and Information about NRIs.

A NRI Sabha of Canada's trusted source of News & Views for NRIs around the World.



April 20, 2014

Vaisakhi 2014 Surrey Khalsa Parade Draws 240,000 People

ਖ਼ਾਲਸਾ ਡੇਅ ਪਰੇਡ ਮੌਕੇ ਕੇਸਰੀ ਰੰਗ 'ਚ ਰੰਗਿਆ ਸਰੀ 



ਵੈਨਕੂਵਰ/ਸਰੀ, 20 ਅਪ੍ਰੈਲ-ਕੈਨੇਡਾ ਦੀ ਧਰਤੀ 'ਤੇ ਸਿੱਖਾਂ ਦੇ ਸਭ ਤੋਂ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ 'ਚ ਅੱਜ 'ਖ਼ਾਲਸਾ ਡੇਅ ਪਰੇਡ' ਦਾ ਵਿਸ਼ਾਲ ਪੱਧਰ 'ਤੇ ਆਯੋਜਨ ਕੀਤਾ ਗਿਆ | ਖ਼ਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਇਸ ਨਗਰ ਕੀਰਤਨ ਵਿਚ ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਪੰਜਾਬ ਤੋਂ ਵੀ ਨਾਮਵਰ ਸਿੱਖ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਸਰੀ ਰੌਇਲ ਕੈਨੇਡੀਅਨ ਮੌਾਟੇਡ ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਖ਼ਾਲਸਾ ਡੇਅ ਪਰੇਡ 'ਚ ਦੋ ਲੱਖ ਚਾਲੀ ਹਜ਼ਾਰ ਦੇ ਕਰੀਬ ਲੋਕ ਪੁੱਜੇ ਅਤੇ ਸੈਂਕੜਿਆਂ ਦੀ ਗਿਣਤੀ 'ਚ ਫੂਡ ਸਟਾਲ ਸੰਗਤਾਂ ਨੂੰ ਲੰਗਰ ਛਕਾਉਣ ਵਾਸਤੇ ਲਾਏ ਗਏ | ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਸਜਾਏ ਨਗਰ ਕੀਰਤਨ 'ਚ ਕੈਨੇਡੀਅਨ ਫ਼ੌਜ ਵੱਲੋਂ ਦਿੱਤਾ ਗਿਆ ਸਨਮਾਨ ਉਸ ਵੇਲੇ ਇਤਿਹਾਸਕ ਹੋ ਨਿਬੜਿਆ, ਜਦੋਂ ਤੋਪ ਤੇ ਬਖ਼ਤਰਬੰਦ ਫ਼ੌਜੀ ਗੱਡੀਆਂ ਨਾਲ ਕੈਨੇਡੀਅਨ ਜਰਨੈਲਾਂ ਵੱਲੋਂ ਮਾਰਚ ਪਾਸਟ ਕਰਦਿਆਂ ਸਲਾਮੀ ਦਿੱਤੀ ਗਈ | ਕੈਨੇਡਾ ਦੇ ਕੇਂਦਰੀ ਮੰਤਰੀ ਟਿਮ ਉੱਪਲ, ਮੰਤਰੀ ਐਡ ਫਾਸਟ, ਬੀ. ਸੀ. ਦੀ ਮੁੱਖ ਮੰਤਰੀ ਕ੍ਰਿਸਟੀ ਕਲਾਰਕ, ਵਿਰੋਧੀ ਧਿਰ ਦੇ ਆਗੂ ਏਡਰੀਅਨ ਡਿਕਸ, ਸ਼ਹਿਰ ਦੀ ਮੇਅਰ ਡਾਇਨਾ ਵਾਟਸ, ਸਾਂਸਦ ਨਰਿੰਦਰ ਕੌਰ ਗਰੇਵਾਲ, ਵਿਰੋਧ ਧਿਰ ਐਮ. ਪੀ. ਜਸਬੀਰ ਸਿੰਘ ਸੰਧੂ, ਜਿੰਨੀ ਸਿਮਜ਼ ਬਹੁਤ ਸਾਰੇ ਸੂਬਾਈ ਮੰਤਰੀ ਅਤੇ ਐਮ. ਐਲ. ਏ., ਅਮਰੀਕ ਸਿੰਘ ਵਿਰਕ, ਹੈਰੀ ਬੈਂਸ, ਰਾਜ ਚੌਹਾਨ ਅਤੇ ਸਾਬਕਾ ਸਾਂਸਦਾਂ ਤੋਂ ਇਲਾਵਾ ਗੁਰਮੰਤ ਸਿੰਘ ਗਰੇਵਾਲ, ਸੁੱਖ ਧਾਲੀਵਾਲ, ਜਗਰੂਪ ਸਿੰਘ ਬਰਾੜ, ਉੱਘੀ ਫ਼ਿਲਮ ਨਿਰਦੇਸ਼ਕਾ ਦੀਪਾ ਮਹਿਤਾ ਵੀ ਕੀਰਤਨ 'ਚ ਸ਼ਾਮਿਲ ਹੋਏ | ਸਰੀ ਦੀਆਂ ਸੜਕਾਂ 'ਤੇ ਕਈ ਕਿਲੋਮੀਟਰ ਤੱਕ ਕੇਸਰੀ ਦਸਤਾਰਾਂ ਤੇ ਦੁਪੱ ਟਿਆਂ ਦੇ ਠਾਠਾਂ ਮਾਰਦੇ ਇਕੱਠ ਨਾਲ ਸ਼ਹਿਰ ਖ਼ਾਲਸਾਈ ਰੰਗ 'ਚ ਰੰਗਿਆ ਪ੍ਰਤੀਤ ਹੋ ਰਿਹਾ ਸੀ | ਗੁਰਦੁਆਰਾ ਦਸਮੇਸ਼ ਨਗਰ ਦੀ ਮੁੱਖ ਸਟੇਜ 'ਤ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸਪੁੱਤਰ ਭਾਈ ਦਮਨਜੀਤ ਸਿੰਘ ਨੂੰ ਕੌਮੀ ਸਨਮਾਨ ਦਿੱਤਾ ਗਿਆ | ਇਸ ਤੋਂ ਇਲਾਵਾ ਭਾਈ ਜਗਾ ਸਿੱਘ ਜੋਗੀ ਕਵੀਸ਼ਰ ਦੇ ਦੋ ਪਰਿਵਾਰਕ ਮੈਂਬਰ ਸਿੱਖ ਸੰਘਰਸ਼ 'ਚ ਸ਼ਹੀਦ ਹੋਣ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਖ਼ਾਲਸਾ ਡੇਅ ਪਰੇਡ 'ਚ ਵਧੇਰੇ ਫਲੋਟ ਵੀ 1984 ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਕੀਤੇ ਗਏ | ਸਿੱਖ ਮੋਟਰਸਾਈਕਲ ਕਲੱਬ, ਸਿੱਖ ਅਕੈਡਮੀ, ਖ਼ਾਲਸਾ ਸਕੂਲ ਸਰੀ, ਗੁਰਮਤਿ ਸੈਂਟਰ ਐਬਸਫਰੋਡ, ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ, ਵਿਕਟੋਰੀਆ ਸਕੂਲ ਅਤੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਦੇ ਬੱ ਚਿਆਂ ਵੱਲੋਂ ਗਤਕੇ ਦੇ ਜੌਹਰ ਵਿਖਾਏ ਗਏ, ਜਦ ਕਿ ਐਡਵਾਂਸ ਲਰਨਿੰਗ ਸੈਂਟਰ ਦੇ 'ਦਸਤਾਰ ਸਜਾਉਣ' ਵਾਲੇ ਸਟਾਲ ਉੱਪਰ ਸੈਂਕੜੇ ਵਿਅਕਤੀਆਂ ਦੇ ਪੱਗਾਂ ਬੰਨ੍ਹੀਆਂ ਗਈਆਂ | ਨਗਰ ਕੀਰਤਨ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਸਿੰਘ ਸਾਹਿਬ ਭਾਈ ਰਾਮ ਸਿੰਘ ਮੁਖੀ ਦਮਦਮੀ ਟਕਸਾਲ, ਭਾਈ ਸ਼ਿਵਤੇਗ ਸਿੰਘ ਸਾਬਕਾ ਮੁੱਖ ਗ੍ਰੰਥੀ ਬੰਗਲਾ ਸਾਹਿਬ, ਢਾਡੀ ਗਿ: ਤਰਲੋਚਨ ਸਿੰਘ ਭਮੱਦੀ, ਭਾਈ ਗੁਰਮੁਖ ਸਿੰਘ ਵਲਟੋਹਾ ਅਤੇ ਬਹੁਤ ਸਾਰੇ ਨਾਮਵਰ ਕਵੀਸ਼ਰੀ ਅਤੇ ਕੀਰਤਨੀ ਜਥੇ ਸ਼ਾਮਿਲ ਸਨ | ਗੋਰੇ ਤੋਂ ਸਿੰਘ ਸਜੇ ਭਾਈ ਹਰੀ ਨਾਮ ਸਿੰਘ ਖ਼ਾਲਸਾ ਵੱਲੋਂ ਅੰਗਰੇਜ਼ੀ 'ਚ ਖ਼ਾਲਸਾ ਸਾਜਨਾ ਦਿਹਾੜੇ ਬਾਰੇ ਦਿੱਤੇ ਵਿਚਾਰਾਂ ਤੋਂ ਨੌਜਵਾਨ ਕੈਨੇਡੀਅਨ ਪੀੜ੍ਹੀ ਬੇਹੱਦ ਪ੍ਰਭਾਵਿਤ ਹੋਈ | 21 ਫਲੋਟਾਂ ਨਾਲ ਸਜਾਏ ਸਰੀ ਨਗਰ ਕੀਰਤਨ 'ਚ ਮੌਸਮ ਖ਼ਰਾਬੀ ਦੇ ਬਾਵਜੂਦ ਲਗਾਤਾਰ 7 ਘੰਟੇ ਤੱਕ ਲੱਖਾਂ ਸਿੱਖ ਸੰਗਤਾਂ ਨੇ ਭਰਪੂਰ ਹਾਜ਼ਰੀ ਲੁਆਈ | ਲੋਅਰ ਮੈਨਲੈਂਡ ਦੀਆਂ ਸਾਰੀਆਂ ਪੰਥਕ ਸੁਸਾਇਟੀਆਂ ਵੱਲੋਂ ਇਕਮੁੱਟ ਹੋ ਕੇ ਖ਼ਾਲਸਾ ਡੇਅ ਪਰੇਡ ਨੂੰ ਸਫ਼ਲ ਬਣਾਇਆ ਗਿਆ | ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੇ ਮੁੱਖ ਸੇਵਾਦਾਰ ਸ: ਗਿਆਨ ਸਿੰਘ ਗਿੱਲ ਵੱਲੋਂ ਨਗਰ ਕੀਰਤਨ 'ਚ ਪੁੱਜਣ ਅਤੇ ਸਹਿਯੋਗ ਦੇਣ ਵਾਲੀਆਂ ਸਮੂਹ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ |

Haryana’s biggest khap panchayat scripts history, allows inter-caste marriages

CHANDIGARH: Scripting history by bringing about changes in the norms pertaining to marriages, Haryana's biggest khap panchayat called by Satrol khap in Hisar on Sunday gave a go-ahead to inter-caste marriages that have in the past triggered bloody killings in the state and surrounding regions.

The khaps, in the name of tradition, have been opposed to inter-caste marriages, inter-village marriages (that is, within a radius of 42 villages) as well as same-gotra marriages. With Sunday's meeting, a substantial swathe under Satrol khap will henceforth allow inter-caste marriages as well as weddings between families from villages within the radius of 42 villages — though marriages within the same village and immediate bordering villages remain banned. Same-gotra marriages too remain barred, and the weddings can take place only with parental consent.

The reform is significant and represents the first moderation in the hitherto unyielding opposition of khaps to inter-caste and inter-village marriages. These rules have led to persecution of couples, suicides, honor killings and caste conflicts in rural belts, and even forced bachelors to get brides from other states. The largest number of killings has occurred owing to inter-caste marriages, followed by same village (42 village radius) marriages, followed by same-gotra marriages.

Satrol panchayat covers 36 castes in 42 villages spread over 250 sq km area of Narnaund village of Hisar district and has 60 per cent population of jats, who would be able to marry into different castes subject to parental approval. Barring members of Petgaon tapa (a cluster of villages), all delegates unanimously approved the resolution redefining jurisdiction and permitting inter-caste marriages.

"This is the only way out to keep our old traditions alive. Instead of getting a bride from outside the state who takes time to adjust, we preferred to prune the jurisdiction of prohibited areas. This will bring revolutionary change in Haryana," said Satrol khap president Inder Singh Subedar.

Bibipur sarpanch and president of Nogama khap Sunil Jaglan, who was a special invitee, termed the step "revolutionary". "Now, khaps will be seen in positive sense. We really appreciate this; it will usher in more changes," said Jaglan, who also represents the voice of youth.

Neelam Jain, a research scholar in Delhi University who has worked in several Haryana villages, termed it a progressive decision and an initiative to weed out social wrongs created by misunderstandings and misconceptions.

Dr Om Parkash Dhankar, Sarv khap panchayat coordinator and Haryana Dhankar khap president welcomed the decision. "This will further strengthen our fight for amendment in Hindu Marriage Act to bar same-gotra and same-village marriages," he said.