News, Views and Information about NRIs.

A NRI Sabha of Canada's trusted source of News & Views for NRIs around the World.



February 9, 2012

ਕੈਲਗਰੀ ਵਾਸੀ ਸ਼ੀਖਾ ਪੈਟਨੇ ਨੇ ਮਿਸ ਕੈਨੇਡਾ 2012 ਪੇਜੈਂਟ ਵਿਚ ਚੌਥਾ ਸਥਾਨ ਹਾਸਲ ਕੀਤਾ



ਕੈਲਗਰੀ, 8 ਫਰਵਰੀ - ਮਾਂਟਰੀਅਲ ਵਿਚ ਮਿਸ ਕੈਨੇਡਾ 2012 ਪੇਜੈਂਟ ਕਰਵਾਇਆ ਗਿਆ। ਜਿਥੇ ਕੈਲਗਰੀ ਵਾਸੀ ਸ਼ੀਖਾ ਪੈਟਨੇ ਨੇ ਉੱਪਰਲੇ ਪੰਜਾਂ ਵਿਚ ਪਹੁੰਚ ਕੇ ਨਾਮਣਾ ਖੱਟਿਆ ਅਤੇ ਚੌਥਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਸ਼ੀਖਾ ਨੇ 14 ਹੋਰ ਸੁੰਦਰੀਆਂ ਨੂੰ ਹਰਾ ਕੇ ਮੋਸਟ ਪਰੈਸ਼ੀਅਸ ਪੀਪਲ ਚਾਇਸ ਐਵਾਰਡ ਵੀ ਜਿੱਤਿਆ। ਅਜਿਹੇ ਮੁਕਾਬਲੇ ਬਹੁਤ ਸਖਤ ਹੁੰਦੇ ਹਨ ਅਤੇ ਜੱਜਾਂ ਦੁਆਰਾ ਬਹੁਤ ਸਖਤ ਸਵਾਲ ਵੀ ਪੁੱਛੇ ਜਾਂਦੇ ਹਨ। ਪੂਰੇ ਦੇਸ਼ ਵਿਚੋਂ ਇਸ ਮੁਕਾਬਲੇ ਵਿਚ ਭਾਗ ਲੈਣ ਆਈਆਂ ਸੁੰਦਰੀਆਂ ਨੂੰ ਕਾਫੀ ਔਖੇ ਪੜਾਅ ਪਾਰ ਕਰਨੇ ਪੈਂਦੇ ਹਨ। ਜਦੋਂ ਸ਼ੀਖਾ ਨੂੰ ਇਸ ਤਜਰਬੇ ਬਾਰੇ ਪੁੱਛਿਆ ਗਿਆ ਤਾਂ ਉਸਦਾ ਕਹਿਣਾ ਸੀ ਕਿ ਕਈ ਸਾਰੀਆਂ ਇੰਟਰਵਿਊ ਵਿਚੋਂ ਗੁਜਰ ਕੇ ਇਸ ਮੁਕਾਬਲੇ ਵਿਚ ਬਹੁਤ ਲਾਇਕ ਅਤੇ ਸੁੰਦਰ ਲੜਕੀਆਂ ਅੱਗੇ ਆਈਆਂ ਜਿਹਨਾਂ ਵਿਚੋਂ ਇੱਕ ਨੂੰ ਚੁਣਨਾ ਬਹੁਤ ਮੁਸ਼ਕਿਲ ਸੀ। ਸ਼ੀਖਾ ਇਸ ਵਕਤ ਯੂਨੀਵਰਸਿਟੀ ਆਫ ਲੈੱਥਬਰਿੱਜ ਵਿਚ ਬਿਜ਼ਨਿਸ ਐਂਡ ਫਾਇਨਾਂਸ ਦੀ ਤੀਸਰੇ ਸਾਲ ਦੀ ਵਿਦਿਆਰਥਣ ਹੈ।

400 ਪ੍ਰਤੀਯੋਗੀਆਂ 'ਚ ਪੰਜਾਬ ਦੀ ਧੀ ਮੋਹਰੀ

ਲੇਖ ਮੁਕਾਬਲੇ 'ਚ ਅੱਠ ਸਾਲਾ ਜਸਜੋਤ ਕੌਰ ਨੇ ਪਹਿਲਾ ਇਨਾਮ ਜਿੱਤਿਆ

ਬੱਚੀ ਜਸਜੋਤ ਕੌਰ ਸੰਘੇੜਾ ਨੂੰ ਇਨਾਮ ਦਿੰਦੇ ਹੋਏ ਵੈਟਰਨ ਵਿਭਾਗ ਦੇ ਉਪ ਪ੍ਰਧਾਨ ਡੱਗ ਮਾਰਕ।
ਵੈਨਕੂਵਰ, 8 ਫਰਵਰੀ - ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦਾ ਸਿਰ ਉਸ ਵੇਲੇ ਮਾਣ ਨਾਲ ਉੱਚਾ ਹੋਇਆ, ਜਦੋਂ 8 ਸਾਲ ਦੀ ਜਸਜੋਤ ਕੌਰ ਸੰਘੇੜਾ ਨੇ 'ਵੈਟਰਨਜ਼ ਆਫ਼ ਫੌਰੇਨ ਵਾਰ' ਬਾਰੇ ਹੋਏ ਲੇਖ ਮੁਕਾਬਲੇ 'ਚ ਪਹਿਲਾ ਇਨਾਮ ਹਾਸਿਲ ਕੀਤਾ। ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਨਕੋਦਰ ਨੇੜਲੇ ਪਿੰਡ ਸਾਦਿਕਪੁਰ ਦੇ ਰਣਜੀਤ ਸਿੰਘ ਤੇ ਬਲਜੀਤ ਕੌਰ ਸੰਘੇੜਾ ਦੀ ਹੋਣਹਾਰ ਧੀ ਨੂੰ ਬੈਲਿੰਗਹੈਮ ਫਰੰਡੇਲ 'ਚ, 'ਯੂਥ ਐਸੇ ਪ੍ਰੋਗਰਾਮ' ਦੇ 400 ਪ੍ਰਤੀਯੋਗੀਆਂ 'ਚੋਂ ਅੱਵਲ ਰਹਿਣ 'ਤੇ ਨਕਦ ਇਨਾਮ ਤੇ ਸਰਟੀਫਿਕੇਟ ਦਿੱਤਾ ਗਿਆ। ਵਾਸ਼ਿੰਗਟਨ ਸਟੇਟ 'ਚ ਪੈਂਦੀ ਇਸ ਸੰਸਥਾ ਦੇ ਚੇਅਰਪਰਸਨ ਟੈਮੀ ਏਲੀਅਟ, ਸੂ ਗਰੈਗ ਤੇ ਡੱਗ ਮਾਰਕ ਵਾਈਸ ਪ੍ਰੈਜੀਡੈਂਟ ਵੱਲੋਂ ਜਸਜੋਤ ਕੌਰ ਨੂੰ ਦਿੱਤੇ ਸਨਮਾਨ ਸਮੇਂ ਵੱਖ-ਵੱਖ ਭਾਈਚਾਰਿਆਂ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਿਲ ਸਨ। ਸਿੱਖੀ ਸਿਧਾਂਤ ਤੇ ਗੁਰਬਾਣੀ ਨਾਲ ਜੁੜੀ ਤੀਜੀ ਜਮਾਤ ਦੀ ਇਸ ਵਿਦਿਆਰਥਣ ਨੇ ਸਰੀ, ਬ੍ਰਿਟਿਸ਼ ਕੋਲੰਬੀਆ ਅਤੇ ਲਿੰਡਨ ਯੂ. ਐਸ. ਏ. 'ਚ ਹੋਏ ਕਈ ਗੁਰਬਾਣੀ ਕੰਠ ਮੁਕਾਬਲਿਆਂ 'ਚ ਵੀ ਇਨਾਮ ਜਿੱਤੇ ਹਨ।

ਭਾਰਤੀਆਂ ਦੇ ਘਰਾਂ ਵਿਚੋਂ ਸੋਨਾ ਚੁਰਾਉਂਦੇ ਆ ਰਹੇ ਨੇ ਬਰਤਾਨਵੀ ਚੋਰ


ਲੰਡਨ, 8 ਫਰਵਰੀ - ਰਵਾਇਤੀ ਤੌਰ 'ਤੇ ਘਰਾਂ ਵਿਚ ਸੋਨੇ ਦੇ ਗਹਿਣੇ ਰੱਖਣ ਲਈ ਜਾਣੇ ਜਾਂਦੇ ਭਾਰਤੀ ਉਪ ਮਹਾਂਦੀਪ ਨਾਲ ਸਬੰਧਿਤ ਲੋਕ ਅੱਜ-ਕੱਲ੍ਹ ਬਰਤਾਨੀਆ ਵਿਚ ਖਾਸ ਸੋਨੇ ਦੇ ਚੋਰਾਂ ਦਾ ਸ਼ਿਕਾਰ ਹੋ ਰਹੇ ਹਨ। ਇਹ ਚੋਰ ਮੈਟਲ ਡਿਟੈਕਟਰਾਂ ਨਾਲ ਲੈਸ ਹੁੰਦੇ ਹਨ ਅਤੇ ਸੋਨੇ ਦੀ ਸ਼ੁੱਧਤਾ ਦੀ ਵੀ ਚੰਗੀ ਜਾਣਕਾਰੀ ਰੱਖਦੇ ਹਨ। ਏਸ਼ਿਆਈ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੇ ਘਰਾਂ ਵਿਚ ਸੋਨੇ ਸਬੰਧੀ ਚੋਰੀ ਦੀਆਂ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ। ਇਹ ਸ਼ਿਕਾਇਤਾਂ ਬਰਤਾਨੀਆ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਬਰਮਿੰਘਮ, ਸਲੋਅ, ਈਲਿੰਗ, ਲਿਸੈਸਟਰ, ਰੀਡਿੰਗ ਅਤੇ ਬਰੋਡ ਫੋਰਡ ਆਦਿ ਤੋਂ ਆਈਆਂ ਹਨ ਜਿਸ ਕਾਰਨ ਪੁਲਿਸ ਅਤੇ ਸਥਾਨਕ ਕੌਂਸਲਰਾਂ ਨੂੰ ਇਨ੍ਹਾਂ ਸ਼ਹਿਰਾਂ ਵਿਚ ਲੋਕਾਂ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਉਣੀ ਪਈ ਹੈ। ਗੌਰਤਲਬ ਹੈ ਕਿ ਏਸ਼ਿਆਈ ਲੋਕਾਂ ਦੇ ਘਰਾਂ ਵਿਚਲਾ ਸੋਨਾ ਬਹੁਤ ਹੀ ਸ਼ੁੱਧ ਅਤੇ ਉੱਚ ਕੁਆਲਿਟੀ ਦਾ ਸਮਝਿਆ ਜਾਂਦਾ ਹੈ ਜਿਸ ਕਾਰਨ ਚੋਰ ਇਸ ਨੂੰ ਜ਼ਿਆਦਾ ਪਸੰਦ ਕਰਦੇ ਹਨ। ਲਿਸੈਸਟਰ, ਬਰਮਿੰਘਮ ਅਤੇ ਮਾਨਚੈਸਟਰ ਵਰਗੇ ਸ਼ਹਿਰਾਂ ਵਿਚ ਘਰ ਹੀ ਨਹੀਂ ਸਗੋਂ ਗਹਿਣਿਆਂ ਦੀਆਂ ਸੈਂਕੜੇ ਦੁਕਾਨਾਂ ਵੀ ਇਨ੍ਹਾਂ ਚੋਰਾਂ ਤੇ ਸੰਨ੍ਹਮਾਰਾਂ ਦਾ ਸ਼ਿਕਾਰ ਬਣ ਚੁੱਕੀਆਂ ਹਨ। ਇਸ ਵੇਲੇ ਇਥੇ ਸੋਨੇ ਦੀ ਕੀਮਤ ਪ੍ਰਤੀ ਔਂਸ 1100 ਪੌਂਡ ਚੱਲ ਰਹੀ ਹੈ। ਲਿਸੈਸਟਰ ਦਾ ਬੈਲਗਰੇਵ ਰੋਡ ਭਾਰਤੀਆਂ ਦੀ ਬਹੁਤਾਤ ਅਤੇ ਗਹਿਣਿਆਂ ਦੀਆਂ ਦੁਕਾਨਾਂ ਕਾਰਨ 'ਲਿਟਲ ਇੰਡੀਆ' ਅਤੇ 'ਗੋਲਡਨ ਮਾਈਲ' ਵਜੋਂ ਜਾਣਿਆ ਜਾਂਦਾ ਹੈ, ਜਿਥੇ ਹਾਲੀਆ ਸਮੇਂ ਦੌਰਾਨ ਅਨੇਕਾਂ ਚੋਰੀਆਂ ਹੋਈਆਂ ਹਨ।

ਅਮਰੀਕਾ 'ਚ ਉਸਾਰੀ ਅਧੀਨ ਗੁਰਦੁਆਰੇ 'ਤੇ ਮੁਸਲਿਮ ਵਿਰੋਧੀ ਨਾਅਰੇ ਲਿਖੇ



ਮਿਸ਼ੀਗਨ ਗੁਰਦੁਆਰੇ ਦੀ ਕੰਧ 'ਤੇ ਮੁਸਲਿਮ ਵਿਰੋਧੀ ਲਿਖੇ ਨਾਅਰਿਆਂ ਦਾ ਦ੍ਰਿਸ਼।
ਵਾਸ਼ਿੰਗਟਨ, 8 ਫਰਵਰੀ - ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਹਿੰਸਕ ਭੰਨ ਤੋੜ ਕਰਦਿਆਂ ਨਸਲੀ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਕ ਉਸਾਰੀ ਅਧੀਨ ਗੁਰਦੁਆਰੇ ਦੀ ਕੰਧ 'ਤੇ ਮੁਸਲਿਮ ਭਾਈਚਾਰੇ ਖਿਲਾਫ਼ ਨਾਅਰੇ ਲਿਖ ਦਿੱਤੇ ਤੇ ਉਥੇ ਪਏ ਸਾਮਾਨ ਦੀ ਭੰਨ ਤੋੜ ਕੀਤੀ। ਪੁਲਿਸ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਨੁਸਾਰ ਇਹ ਘਟਨਾ 5 ਫਰਵਰੀ ਦੀ ਹੈ ਜਦੋਂ ਉਸਾਰੀ ਅਧੀਨ ਸਟਰਲਿੰਗ ਹਾਈਟਸ ਸਿਟੀ ਆਫ਼ ਆਫ਼ ਮਿਸ਼ੀਗਨ ਵਿਚ ਕੁਝ ਸ਼ਰਾਰਤੀਆਂ ਨੇ ਤੋੜ-ਫੋੜ ਕਰਨ ਪਿਛੋਂ ਮੁਸਲਿਮ ਭਾਈਚਾਰੇ ਖਿਲਾਫ਼ ਨਾਅਰੇ ਲਿਖ ਦਿੱਤੇ ਅਤੇ ਅਮਰੀਕਾ 'ਤੇ 9 /11 ਦੇ ਅੱਤਵਾਦੀ ਹਮਲੇ ਨੂੰ ਦਰਸਾਉਂਦੇ ਹੋਏ ਵੱਡੀਆਂ ਬੰਦੂਕਾਂ ਦੇ ਚਿੱਤਰ ਵੀ ਬਣਾ ਦਿੱਤੇ। ਅਮਰੀਕਾ ਵਿਚ ਇਹ ਮਾਮਲਾ ਹੁਣ ਭੰਨ-ਤੋੜ ਨਾਲੋਂ ਵਧੇਰੇ ਤੂਲ ਫੜਦਾ ਜਾ ਰਿਹਾ ਹੈ। 'ਦ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ' ਨੇ ਇਸ ਘਟਨਾ ਨੂੰ ਨਫ਼ਰਤ ਪੈਦਾ ਕਰਨ ਵਾਲੀ ਹਿੰਸਕ ਕਾਰਵਾਈ ਕਰਾਰ ਦਿੰਦਿਆਂ ਇਸ ਖਿਲਾਫ਼ ਸਥਾਨਕ ਅਧਿਕਾਰੀਆਂ ਨੂੰ ਜਾਣਕਾਰੀ ਦੇ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਸੂਤਰਾਂ ਅਨੁਸਾਰ ਗੁਰਦੁਆਰੇ ਦੀ ਕੰਧ 'ਤੇ ਧਾਰਮਿਕ ਦ੍ਰਿਸ਼ਟੀ ਤੋਂ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਕੌਂਸਲ ਆਫ਼ ਅਮਰੀਕਨ ਇਸਲਾਮਿਕ ਰਿਲੇਸ਼ਨਜ਼ ਅਤੇ ਅਮਰੀਕਨ ਯਹੂਦੀਆਂ ਦੀ ਕਮੇਟੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਮੁਸਲਿਮ ਕੌਂਸਲ ਦੇ ਕਾਰਜਕਾਰੀ ਨਿਰਦੇਸ਼ਕ ਦਾਉਦ ਵਾਲਿਦ ਨੇ ਕਿਹਾ ਕਿ ਗੁਰਦੁਆਰੇ ਦੀ ਕੰਧ 'ਤੇ ਕੀਤੀ ਇਸ ਕਾਰਵਾਈ ਦੀ ਅਸੀਂ ਨਿੰਦਾ ਕਰਦੇ ਹਾਂ ਤੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਸਥਾਨਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ। ਜ਼ਿਕਰਯੋਗ ਹੈ ਕਿ ਉਕਤ ਗੁਰਦੁਆਰੇ ਦੀ ਚੱਲ ਰਹੀ ਉਸਾਰੀ ਗਰਮੀਆਂ ਵਿਚ ਮੁਕੰਮਲ ਹੋਣ ਦੀ ਆਸ ਹੈ। ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਪ੍ਰਾਜੈਕਟ 2007 ਵਿਚ ਸਿੱਖ ਸੁਸਾਇਟੀ ਆਫ਼ ਮਿਸ਼ੀਗਨ ਨੇ ਸ਼ੁਰੂ ਕੀਤਾ ਸੀ।

February 8, 2012

SMOOTH SAILING

Participants make an effort to reach the finish line during the All-India Inter-University Yachting Championship organised by Punjabi University, Patiala, at the Sukhna Lake in Chandigarh on Tuesday. A total of 11 teams are participating in the meet
Participants make an effort to reach the finish line during the All-India Inter-University Yachting Championship organised by Punjabi University, Patiala, at the Sukhna Lake in Chandigarh on Tuesday. A total of 11 teams are participating in the meet.