News, Views and Information about NRIs.

A NRI Sabha of Canada's trusted source of News & Views for NRIs around the World.



July 12, 2011

ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦਾ ਵਫ਼ਦ ਪ੍ਰਨੀਤ ਕੌਰ ਨੂੰ ਮਿਲਿਆ

ਮਿਲਾਨ (ਇਟਲੀ), 12 ਜੁਲਾਈ (ਇੰਦਰਜੀਤ ਸਿੰਘ ਲੁਗਾਣਾ)-ਇਟਲੀ 'ਚ ਰੋਮ ਅਤੇ ਮਿਲਾਨ ਸਥਿਤ ਭਾਰਤੀ ਅੰਬੈਸੀਆਂ ਵੱਲੋਂ ਬਿਨਾਂ ਪੇਪਰਾਂ ਦੇ ਦਿਨ ਕੱਟ ਰਹੇ ਭਾਰਤੀਆਂ ਨੂੰ ਪਾਸਪੋਰਟ ਬਣਾਉਣ ਲਈ ਮੰਗੀ ਜਾਂਦੀ ਪੁਲਿਸ ਰਿਪੋਰਟ ਅਤੇ ਰਿਹਾਇਸ਼ੀ ਸਰਟੀਫਿਕੇਟਾਂ ਨੂੰ ਬੰਦ ਕਰਕੇ ਉਸ ਦੇ ਬਦਲੇ ਹਲਫੀਆ ਬਿਆਨ ਨੂੰ ਮੰਨਜ਼ੂਰ ਕਰਨ ਦੀ ਮੰਗ ਨੂੰ ਲੈ ਕੇ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦਾ ਇਕ ਵਿਸ਼ੇਸ਼ ਵਫ਼ਦ ਸ: ਕਰਮਜੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਭਾਰਤ ਸਰਕਾਰ ਦੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਖੇ ਮਿਲਿਆ। ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ: ਬਲਬੀਰ ਸਿੰਘ ਲੱਲ ਅਤੇ ਸ: ਰਾਜਬੀਰ ਸਿੰਘ ਗਿੱਲ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਸ: ਕਰਮਜੀਤ ਸਿੰਘ ਢਿੱਲੋਂ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਰੋਮ ਸਥਿਤ ਭਾਰਤੀ ਅੰਬੈਸੀ ਦੇ ਅੰਬੈਸਡਰ ਸ੍ਰੀ ਦੇਵ ਵਰਤ ਸਾਹਾ ਨੂੰ ਵੀ ਮਿਲੇ। ਜਿਸ ਸਬੰਧੀ ਮਹਾਰਾਣੀ ਪ੍ਰਨੀਤ ਕੌਰ ਨੇ ਵਫ਼ਦ ਨੂੰ ਮਸਲੇ ਦੀ ਵਿਸਥਾਰਪੂਰਵਕ ਜਾਂਚ ਕਰਕੇ ਪੂਰਨ ਕਾਰਵਾਈ ਦਾ ਭਰੋਸਾ ਦਿੱਤਾ। ਇਸ ਵਫ਼ਦ ਵਿਚ ਸ: ਹਰਵਿੰਦਰ ਸਿੰਘ ਬਿੰਦ ਪ੍ਰਧਾਨ ਲਾਤੀਨਾ, ਸ: ਬਲਰਾਜ ਸਿੰਘ ਚੀਮਾ ਪ੍ਰਧਾਨ ਫੌਨਦੀ, ਸ: ਰਤਨ ਸਿੰਘ ਪ੍ਰਧਾਨ ਸਬਾਊਦੀਆ, ਸ੍ਰੀ ਬਖ਼ਸ਼ੀ ਰਾਮ ਲਵੀਨਿਓ ਤੇ ਸ੍ਰੀ ਸੋਨੀ ਵਿਰਕ ਆਦਿ ਸ਼ਾਮਿਲ ਸਨ।

No comments:

Post a Comment