News, Views and Information about NRIs.

A NRI Sabha of Canada's trusted source of News & Views for NRIs around the World.



August 21, 2011

ਬਾਬਾ ਫਰੀਦ ਕਬੱਡੀ ਕਲੱਬ ਵੱਲੋਂ ਟੂਰਨਾਮੈਂਟ 21 ਨੂੰ

ਐਡਮਿੰਟਨ, 20 ਅਗਸਤ (ਵਤਨਦੀਪ ਸਿੰਘ ਗਰੇਵਾਲ)-ਬਾਬਾ ਫਰੀਦ ਸਪੋਰਟਸ ਕਬੱਡੀ ਐਂਡ ਕਲਚਰਲ ਕਲੱਬ' ਐਡਮਿੰਟਨ ਵੱਲੋਂ ਸ਼ਾਨਦਾਰ ਟੂਰਨਾਮੈਂਟ 21 ਅਗਸਤ ਨੂੰ ਰਿੱਕ ਸੈਂਟਰ ਦੇ ਮੈਦਾਨਾਂ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਰੱਖੀ ਗਈ ਇਕ ਮੀਟਿੰਗ ਦੌਰਾਨ ਕਲੱਬ ਦੇ ਸਰਪ੍ਰਸਤ ਤੇ ਖੇਡ ਪ੍ਰੋਮੋਟਰ ਜਲੰਧਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਦਾਰਾ ਔਜਲਾ ਦੀ ਬੀ. ਸੀ. ਫੈਡਰੇਸ਼ਨ ਤੇ ਮੇਜਰ ਬਰਾੜ ਦੀ ਅਲਬਰਟਾ ਫੈਡਰੇਸ਼ਨ ਦੇ ਨਾਮਵਰ ਖਿਡਾਰੀ ਭਾਗ ਲੈਣਗੇ। ਖੇਡ ਮੇਲੇ ਦੀ ਕੁਮੈਂਟਰ ਜਸਵਿੰਦਰ ਆਸਾ ਬੁੱਟਰ ਤੇ ਰਿੰਕਾ ਮੌਂ ਸਾਹਿਬ ਕਰਨਗੇ। ਕਲੱਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਰੈਸਲਿੰਗ ਤੋਂ ਇਲਾਵਾ ਗੁਰਬਾਣੀ ਕੰਠ, ਦਸਤਾਰਬੰਦੀ ਤੇ ਲੜਕੀਆਂ ਦੇ ਕੇਸਕੀ ਮੁਕਾਬਲੇ ਅਤੇ ਸ਼ਾਸਤਰ ਵਿੱਦਿਆ ਦੇ ਮੁਕਾਬਲੇ ਵੀ ਖਿੱਚ ਦਾ ਕੇਂਦਰ ਹੋਣਗੇ। ਇਸ ਮੀਟਿੰਗ ਦੌਰਾਨ ਕਲੱਬ ਦੇ ਪ੍ਰਧਾਨ ਸੁੱਖ ਢਿੱਲੋਂ ਨੇ ਦੱਸਿਆ ਕਿ ਕੈਨੇਡਾ ਦੇ ਮੰਤਰੀ ਸ: ਟਿੰਮ ਉੱਪਲ ਦਾ 'ਮਾਣ ਪੰਜਾਬ ਦਾ' ਐਵਾਰਡ ਨਾਲ ਵਿਸ਼ੇਸ਼ ਸਨਮਾਨ ਹੋਵੇਗਾ। ਇਸ ਮੌਕੇ ਵਿੱਤ ਸਕੱਤਰ ਜਸਵਿੰਦਰ ਭਿੰਡਰ, ਰਣਜੀਤ ਸਿੰਘ ਮੱਲ੍ਹੀ, ਬਿੱਟੂ ਗਰੇਵਾਲ ਲਲਤੋਂ, ਸਰਵਣ ਸਿੰਘ ਘੁੰਮਣ, ਗੁਰਜੰਟ ਬਰਾੜ, ਜਸਵਿੰਦਰ ਆਲੀਵਾਲ, ਟਿੰਕੂ ਗਰੇਵਾਲ, ਕੁਲਵਿੰਦਰ ਧਾਲੀਵਾਲ, ਸੁਖਜੀਤ ਸੁੱਖੀ, ਰਾਜ ਲਧਾਈ ਕੇ ਤੇ ਬੌਬ ਸੰਘੇੜਾ ਆਦਿ ਹਾਜ਼ਰ ਸਨ।

No comments:

Post a Comment