News, Views and Information about NRIs.

A NRI Sabha of Canada's trusted source of News & Views for NRIs around the World.



August 10, 2011

ਇਰਾਕ 'ਚੋਂ 28 ਪੰਜਾਬੀ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਯਤਨ ਕਰ ਰਿਹੈ ਭਾਰਤ


ਨਵੀਂ ਦਿੱਲੀ, 10 ਅਗਸਤ (ਪੀ. ਟੀ. ਆਈ.)-ਟਰੈਵਲ ਏਜੰਟਾਂ ਦੇ ਧੋਖੇ ਕਾਰਨ ਇਰਾਕ 'ਚ ਬਹੁਤ ਹੀ ਘੱਟ ਉਜਰਤ 'ਤੇ ਕੰਮ ਕਰਨ ਲਈ ਮਜ਼ਬੂਰ 28 ਪੰਜਾਬੀ ਨੌਜਵਾਨਾਂ ਨੂੰ ਵਾਪਿਸ ਲਿਆਉਣ ਲਈ ਬਗਦਾਦ ਸਥਿਤ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨੇ ਇਰਾਕ ਸਰਕਾਰ ਨਾਲ ਤਾਲਮੇਲ ਸ਼ੁਰੂ ਕਰ ਦਿੱਤਾ ਹੈ। ਬੀਤੇ ਕੁਝ ਮਹੀਨਿਆਂ ਦੌਰਾਨ ਪੰਜਾਬ ਦੇ ਟਰੈਵਲ ਏਜੰਟਾਂ ਨੇ ਫ਼ੌਜੀ ਕੈਂਪਾਂ 'ਚ ਕੰਮ ਦਾ ਕਹਿ ਕੇ ਨੌਜਵਾਨਾਂ ਨੂੰ ਇਰਾਕ ਭੇਜਿਆ ਸੀ ਪ੍ਰੰਤੂ ਉਨ੍ਹਾਂ ਨੂੰ ਨਜਫ ਦੀ ਇਕ ਇਮਾਰਤ ਨਿਰਮਾਣ ਕੰਪਨੀ 'ਚ ਕੰਮ ਦਿੱਤਾ ਗਿਆ, ਜਿਥੇ ਉਨ੍ਹਾਂ ਨੂੰ ਬਹੁਤ ਹੀ ਘੱਟ ਉਜਰਤ 'ਤੇ ਦਿਨ 'ਚ ਲੰਮਾ ਸਮਾਂ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਗਿਆ। ਇਨ੍ਹਾਂ ਨੌਜਵਾਨਾਂ ਨੇ ਜਲਦੀ ਹੀ ਭਾਰਤ ਵਾਪਿਸ ਜਾਣ ਦੇ ਸਬੰਧ 'ਚ ਬਗਦਾਦ ਸਥਿਤ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਅਧਿਕਾਰੀਆਂ ਨੇ ਇਰਾਕ ਸਰਕਾਰ ਅਤੇ ਪੰਜਾਬ ਸਰਕਾਰ ਨਾਲ ਇਸ ਸਬੰਧ 'ਚ ਤਾਲਮੇਲ ਸ਼ੁਰੂ ਕਰ ਦਿੱਤਾ ਹੈ। ਬੁਲਾਰੇ ਨੇ ਦੱਸਿਆ ਕਿ ਟਰੈਵਲ ਏਜੰਟਾਂ ਨੇ ਪੰਜਾਬ ਤੋਂ 40 ਨੌਜਵਾਨਾਂ, ਜਿਨ੍ਹਾਂ 'ਚ ਕੁਝ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਵੀ ਸ਼ਾਮਿਲ ਹਨ, ਨੂੰ ਇਰਾਕ ਭੇਜਿਆ ਸੀ, ਜਿਥੇ ਉਨ੍ਹਾਂ ਨੂੰ ਜੰਗਲਾਂ 'ਚ ਜੰਗ ਵਾਲੇ ਖੇਤਰ ਦੀ ਸਫਾਈ ਦੇ ਕੰਮ 'ਤੇ ਲਾਇਆ ਗਿਆ ਹੈ ਅਤੇ ਤਨਖਾਹ ਵੀ ਬਹੁਤ ਘੱਟ ਦਿੱਤੀ ਜਾ ਰਹੀ ਹੈ। ਇਨ੍ਹਾਂ ਦੀ ਜ਼ਿੰਦਗੀ ਇਥੇ ਮੁਹਾਲ ਹੋਈ ਪਈ ਹੈ ਅਤੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਹਫ਼ਤੇ ਟਰੈਵਲ ਏਜੰਟਾਂ ਵਿਰੁੱਧ ਜਲੰਧਰ ਪੁਲਿਸ ਨੂੰ ਇਸ ਸਬੰਧ 'ਚ ਸ਼ਿਕਾਇਤ ਦਰਜ ਕਰਵਾਈ ਸੀ।

No comments:

Post a Comment