News, Views and Information about NRIs.

A NRI Sabha of Canada's trusted source of News & Views for NRIs around the World.



January 4, 2012

ਸੁਰਜੀਤ ਸਿੰਘ ਘੁੰਮਣ ਅਤੇ ਬਖਸ਼ੀਸ਼ ਸਿੰਘ ਸੋਢੀ ਨੂੰ ਮਹਾਰਾਣੀ ਵੱਲੋਂ ਐਮ. ਬੀ. ਈ. ਐਵਾਰਡ ਦੇਣ ਦਾ ਐਲਾਨ

2 ਜਨਵਰੀ ૿ ਪੰਜਾਬ ਰੇਡੀਓ ਲੰਡਨ ਦੇ ਮਾਲਕ ਸੁਰਜੀਤ ਸਿੰਘ ਘੁੰਮਣ ਅਤੇ ਬਖਸ਼ੀਸ਼ ਸਿੰਘ ਸੋਢੀ ਸੀਨੀਅਰ ਵਾਈਸ ਪ੍ਰਧਾਨ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਨੂੰ ਨਵੇਂ ਵਰ੍ਹੇ ਦੇ ਮੌਕੇ ਮਹਾਰਾਣੀ ਵੱਲੋਂ ਐਮ ਬੀ ਈ ਦੇ ਸਨਮਾਨ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਹ ਸਨਮਾਨ ਮਹਾਰਾਣੀ ਐਲਜ਼ਿਬਿਥ 2 ਵੱਲੋਂ ਦਿੱਤਾ ਜਾਵੇਗਾ। ਸੁਰਜੀਤ ਸਿੰਘ ਘੁੰਮਣ ਨੂੰ ਇਹ ਸਨਮਾਨ ਪੰਜਾਬ ਰੇਡੀਓ ਰਾਹੀਂ ਪ੍ਰਸਾਰਣ ਦੀ ਦੁਨੀਆ ਵਿਚ ਨਿਭਾਏ ਰੋਲ ਪ੍ਰਤੀ ਦਿੱਤਾ ਜਾ ਰਿਹਾ ਹੈ। ਪਿੰਡ ਘੁੰਮਣਾਂ ਦੇ ਜੰਮਪਲ ਸੁਰਜੀਤ ਸਿੰਘ ਨੂੰ 29 ਸਾਲਾਂ ਦੀ ਉਮਰ ਵਿਚ ਪਹਿਲਾ ਨੌਜਵਾਨ ਮੈਜਿਸਟਰੇਟ ਬਣਨ ਦਾ ਮਾਣ ਵੀ ਹਾਸਿਲ ਹੈ, ਜਦ ਕਿ ਸ: ਬਖਸ਼ੀਸ਼ ਸਿੰਘ ਸੋਢੀ ਨੂੰ ਇਹ ਸਨਮਾਨ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਦਿੱਤਾ ਗਿਆ ਹੈ। 40 ਸਾਲਾਂ ਤੋਂ ਗਰੇਵਜ਼ੈਂਡ ਵਿਖੇ ਰਹਿਣ ਵਾਲੇ ਸ: ਸੋਢੀ ਨੇ ਜਿੱਥੇ ਨਵੇਂ ਗੁਰੂ ਘਰ ਦੀ ਉਸਾਰੀ ਵਿਚ ਅਹਿਮ ਰੋਲ ਨਿਭਾਇਆ, ਉਥੇ ਗੁਰੂ ਨਾਨਕ ਸਪੋਰਟਸ ਕਲੱਬ, ਏਸ਼ੀਅਨ ਵੈਲਫੇਅਰ ਸੁਸਾਇਟੀ, ਸਿੱਖ ਹੈਰੀਟੇਜ਼ ਟਰਾਇਲ ਸੰਸਥਾਵਾਂ ਲਈ ਸੇਵਾਵਾਂ ਦੇਣ ਦੇ ਨਾਲ-ਨਾਲ ਗ੍ਰੇਵਜ਼ੈਂਡ ਦੀ ਕੌਂਸਲ ਵਿਚ ਵੱਖ-ਵੱਖ ਭਾਈਚਾਰਿਆਂ ਵਿਚ ਆਪਸੀ ਸਾਂਝ ਵਧਾਉਣ ਲਈ ਵੀ ਸਨਮਾਨ ਹਾਸਿਲ ਕਰ ਚੁੱਕੇ ਹਨ।

No comments:

Post a Comment