News, Views and Information about NRIs.

A NRI Sabha of Canada's trusted source of News & Views for NRIs around the World.



January 20, 2012

ਕੈਲਗਰੀ ਮੈਕਾਲ ਹਲਕੇ 'ਚ ਨੌਮੀਨੇਸ਼ਨ ਚੋਣ ਅੱਜ


ਕੈਲਗਰੀ, 20 ਜਨਵਰੀ - ਕੈਲਗਰੀ ਨੌਰਥ ਈਸਟ ਮੈਕਾਲ ਹਲਕੇ 'ਚ 21 ਜਨਵਰੀ ਨੂੰ ਹੋਣ ਜਾ ਰਹੀ ਕੰਜ਼ਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ 'ਚ ਚੋਣ ਲੜ ਰਹੇ ਉਮੀਦਵਾਰਾਂ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਇਸ ਚੋਣ 'ਚ 4 ਪੰਜਾਬੀ ਉਮੀਦਵਾਰ ਤੇ 6 ਹੋਰ ਉਮੀਦਵਾਰ ਜੋ ਵੱਖ-ਵੱਖ ਕਮਿਊਨਿਟੀਆਂ ਦੇ ਚੋਣ ਲੜ ਰਹੇ ਹਨ। ਇਸ ਇਲਾਕੇ ਵਿੱਚ ਪੰਜਾਬੀਆਂ ਦੀ ਵੱਧ ਵਸੋਂ ਹੋਣ ਕਰਕੇ ਇਸ ਇਕਾਲੇ ਨੂੰ ਪੰਜਾਬੀਆਂ ਦਾ ਗੜ੍ਹ ਵੀ ਕਿਹਾ ਜਾ ਸਕਦਾ ਹੈ। ਚੋਣ ਲੜ ਰਹੇ 10 ਉਮੀਦਵਾਰਾਂ ਵਿੱਚ ਡਾ. ਜੰਗਬਹਾਦਰ ਸਿੰਘ ਸਿੱਧੂ, ਐਡਵੋਕੇਟ ਜਗਦੀਪ ਸਹੋਤਾ, ਜੈਮੀ ਲੱਲ, ਦੀਪਸ਼ਿਕਾ ਬਰਾੜ, ਅਮਤਲ ਖਾਨ, ਅਸਲਾਮ ਮਲਕ, ਆਲਮ ਖੰਡੇਕਰ, ਰਸ਼ੀਦ ਮਹੱਮਦ, ਅਫਜ਼ਲ ਹਨੀਦ ਤੇ ਰਵੀ ਪ੍ਰਸ਼ਾਦ ਆਪਣੀ-ਆਪਣੀ ਕਿਸਮਤ ਨੂੰ ਅਜ਼ਮਾ ਰਹੇ ਹਨ। ਮੈਕਾਲ ਦੀ ਨੌਮੀਨੇਸ਼ਨ ਚੋਣ ਪੰਜਾਬ ਅੰਦਰ ਸਰਪੰਚ ਦੀ ਚੋਣ ਨਾਲੋਂ ਘੱਟ ਨਹੀਂ। ੲਨ੍ਹਾਂ ਉਮੀਦਵਾਰਾਂ ਨੂੰ 21 ਜਨਵਰੀ ਵਾਲਾ ਦਿਨ ਹੀ ਦੱਸੇਗਾ ਕਿ ਇਹ ਚੋਣ ਕਿਸ ਵਿਅਕਤੀ ਦੇ ਰਾਸ ਆਉਂਦੀ ਹੈ।

No comments:

Post a Comment