

ਚੇਨਈ, 19 ਜਨਵਰੀ (ਏਜੰਸੀ)-ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਅਤੇ ਕੋਲਾਵੇਰੀ ਡੀ ਤੋਂ ਪ੍ਰਸਿੱਧ ਹੋਏ ਅਦਾਕਾਰ ਧਨੁਸ਼ ਨੂੰ ਪੀਪਲ ਫਾਰ ਏਥੀਕਲ ਟ੍ਰੀਟਮੈਂਟ ਆਫ ਐਨੀਮਲਜ਼ ਵਲੋਂ ਕਰਵਾਏ ਗਏ ਸਰਵੇਖਣ 'ਚ ਸਾਲ 2011 ਦਾ ਸਭ ਤੋਂ ਵੱਧ ਆਕਰਸ਼ਕ ਸ਼ਾਕਾਹਾਰੀ ਸੈਲੀਬਰਿਟੀ ਚੁਣਿਆ ਗਿਆ ਹੈ। ਉਨ੍ਹਾਂ ਨੇ ਬਾਲੀਵੁੱਡ ਸੁਪਰਸਟਾਰ ਅਮਿਤਾਬ ਬੱਚਨ ਤੇ ਹੇਮਾ ਮਾਲਿਨੀ ਸਮੇਤ ਹੋਰਾਂ ਹਸਤੀਆਂ ਨੂੰ ਪਿੱਛੇ ਛੱਡਦੇ ਹੋਏ ਇਹ ਖਿਤਾਬ ਪ੍ਰਾਪਤ ਕੀਤਾ ਹੈ। ਪਸ਼ੂ ਅਧਿਕਾਰ ਸਮੂਹ ਨੇ ਕਿਹਾ ਕਿ ਸਾਲ 2011 ਦਾ ਸਭ ਤੋਂ ਵੱਧ ਆਕਰਸ਼ਕ ਸ਼ਾਕਾਹਾਰੀ ਸੈਲੀਬਰਿਟੀ ਚੁਣਨ 'ਚ ਪੇਟਾ ਇੰਡੀਆ ਦੀ ਮਦਦ ਕਰਨ ਲਈ ਹਜ਼ਾਰਾਂ ਲੋਕਾਂ ਨੇ ਆਪਣੀ ਵੋਟ ਦਿੱਤੀ ਤੇ ਧਨੁਸ਼ ਤੇ ਮੱਲਿਕਾ ਸ਼ੇਰਾਵਤ ਨੂੰ ਜੇਤੂ ਐਲਾਨ ਕੀਤਾ ਗਿਆ। ਰਾਸ਼ਟਰੀ ਪੁਰਸਕਾਰ ਜੇਤੂ ਧਨੁਸ਼ ਅਤੇ ਮੱਲਿਕਾ ਨੇ ਇਸ ਦੌੜ 'ਚ ਪਹਿਲਾਂ ਅੱਗੇ ਚੱਲ ਰਹੇ ਵਿਵੇਕ ਓਬਰਾਏ ਤੇ ਵਿਦਿਆ ਬਾਲਨ ਨੂੰ ਪਿੱਛੇ ਛੱਡ ਦਿੱਤਾ ਤੇ ਉਸਦੇ ਬਾਅਦ ਉਨ੍ਹਾਂ ਨੇ ਅਮਿਤਾਭ ਬੱਚਨ, ਹੇਮਾ ਮਾਲਿਨੀ, ਸੋਨੂੰ ਸੂਦ, ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਵਰਗੀਆਂ ਹਸਤੀਆਂ ਨਾਲ ਮੁਕਾਬਲੇ ਦਾ ਸਾਹਮਣਾ ਕੀਤਾ।
No comments:
Post a Comment