News, Views and Information about NRIs.

A NRI Sabha of Canada's trusted source of News & Views for NRIs around the World.



February 7, 2012

ਇਟਲੀ 'ਚ ਮਰਦਾਂ ਨਾਲੋਂ ਘੱਟ ਮਿਹਤਾਨਾ ਮਿਲਦੈ ਔਰਤਾਂ ਨੂੰ


ਰੋਮ, (ਇਟਲੀ) - 7 ਫਰਵਰੀ ૿ ਪੂਰਬ ਦੀਆਂ ਔਰਤਾਂ ਨੂੰ ਹਮੇਸ਼ਾ ਇਹ ਭਰਮ ਰਹਿੰਦਾ ਕਿ ਸ਼ਾਇਦ ਪੱਛਮ ਦੀਆਂ ਔਰਤਾਂ ਦੀ ਜ਼ਿੰਦਗੀ ਉਨ੍ਹਾਂ ਨਾਲੋਂ ਬਿਹਤਰ ਹੋਵੇਗੀ ਤੇ ਉਹ ਮਰਦਾਂ ਦੇ ਬਰਾਬਰ ਦੀਆਂ ਸਹੂਲਤਾਂ ਮਾਣਦੀਆਂ ਹੋਣਗੀਆਂ ਪਰ ਸਚਾਈ ਕੋਹਾਂ ਦੂਰ ਹੈ। ਹੁਣ ਸੋਚਿਆ ਜਾਵੇ ਤਾਂ ਇਹ ਔਰਤ ਜਾਤ ਦੀ ਤ੍ਰਾਸਦੀ ਹੈ, ਜੋ ਉਹ ਭੋਗ ਰਹੀ ਹੈ। ਅੱਜ ਦੇ ਆਧੁਨਿਕ ਯੁੱਗ 'ਚ ਵੀ ਔਰਤ ਨੂੰ ਆਪਣੀ ਹੋਂਦ ਬਚਾਈ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਹ ਸੰਘਰਸ਼ ਘਰ ਤੋਂ ਇਲਾਵਾ ਕੰਮ 'ਤੇ ਵੀ ਕਰਨਾ ਪੈਦਾ ਹੈ। ਸਾਡੇ ਸਮਾਜਾਂ ਵਿਚ ਇਕ ਆਮ ਧਾਰਨਾ ਪਾਈ ਜਾਂਦੀ ਹੈ ਕਿ ਹਿੰਦੂ ਧਰਮ ਦੇ ਕਾਰਨ ਭਾਰਤ ਵਿਚ ਔਰਤਾਂ ਨਾਲ ਹਰ ਖੇਤਰ ਵਿਚ ਵਿਤਕਰਾ ਕੀਤਾ ਜਾਂਦਾ ਹੈ। ਪਰ ਇਹ ਵਰਤਾਰਾ ਚਾਹੇ ਭਾਰਤ ਵਿਚ ਸਮਾਜਿਕ ਜਾਂ ਧਾਰਮਿਕ ਕਾਰਨਾਂ ਕਰਕੇ ਹੋਵੇ। ਪਰ ਦੂਜੇ ਪਾਸੇ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਅਜਿਹੇ ਵਿਤਕਰੇ ਦੀਆਂ ਰਿਪੋਰਟਾਂ ਉਨਤ ਸਮਝੇ ਜਾਂਦੇ ਪੱਛਮੀ ਦੇਸ਼ਾਂ ਦੇ ਵੱਲੋਂ ਵੀ ਆਉਂਦੀਆਂ ਹਨ। ਯੂਰਪੀ ਦੇਸ਼ ਇਟਲੀ ਵਿਚ ਆਈਆਂ ਰਿਪੋਰਟਾਂ ਔਰਤਾਂ ਦੀ ਤਰਸਯੋਗ ਹਾਲਤ ਪੇਸ਼ ਕਰਦੀਆਂ ਹਨ, ਪਰ ਉਨ੍ਹਾਂ ਦਾ ਮਿਹਨਤਾਨਾ ਘੱਟ ਹੈ। ਘਰ ਦੀਆਂ ਜ਼ਿੰਮੇਵਾਰੀਆਂ ਔਰਤਾਂ ਦੇ ਕੰਮ ਦੇ ਬੋਝ ਨੂੰ ਵਧਾਈ ਰੱਖਦੀਆਂ ਹਨ। ਸਿਰਫ ਇਟਲੀ ਇਕ ਅਜਿਹਾ ਪੱਛਮੀ ਦੇਸ਼ ਹੈ ਜਿਥੇ ਔਰਤਾਂ ਘਰ ਦੇ ਬਾਹਰ ਮਰਦਾਂ ਦੇ ਮੁਕਾਬਲੇ ਵੱਧ ਕੰਮ ਕਰਦੀਆਂ ਹਨ। ਇਥੇ ਨਾ ਸਿਰਫ ਔਰਤਾਂ ਦੀਆਂ ਮਰਦਾਂ ਦੇ ਮੁਕਾਬਲੇ ਤਨਖਾਹਾਂ ਘੱਟ ਹਨ ਬਲਕਿ ਉਨ੍ਹਾਂ ਦੇ ਮਰਦਾਂ ਦੇ ਮੁਕਾਬਲੇ ਪ੍ਰਤੀ ਦਿਨ ਕੰਮ ਦੇ ਘੰਟੇ ਵੀ ਵੱਧ ਹਨ। ਬੈਂਕ ਆਫ ਇਟਲੀ ਦੀ ਅਰਥ ਸ਼ਾਸਤਰੀ ਰੋਬੈਰਤਾ ਜੈਂਜ ਨੇ ਦੱਸਿਆ ਕਿ 2000 ਦੇ ਮੁਕਾਬਲੇ ਵਿਚ 2010 (ਇਕ ਦਹਾਕੇ ਦੌਰਾਨ) ਔਰਤਾਂ ਤੇ ਮਰਦਾਂ ਦੀ ਤਨਖਾਹਾਂ ਵਿਚ ਫਰਕ 4.9 ਪ੍ਰਤੀਸ਼ਤ ਤੋਂ ਵਧ ਕੇ 13 ਪ੍ਰਤੀਸ਼ਤ ਹੋ ਗਿਆ ਹੈ। ਇਹ ਫਰਕ ਕੰਮ ਦੀ ਕਿਸਮ 'ਤੇ ਕੰਮ ਦੇਣ ਵਾਲੇ 'ਤੇ ਵੀ ਨਿਰਭਰ ਕਰਦਾ ਹੈ। ਉਨ੍ਹਾਂ ਇਹ ਗੱਲ 'ਕੇਂਦਰੀ ਰੁਜ਼ਗਾਰ ਅਤੇ ਆਰਥਿਕ ਸੰਸਥਾ' ਕਾਨਫਰੰਸ ਵਿਚ ਦੱਸੀ। ਰੋਬੈਰਤਾਂ ਜੈਂਜਾਂ ਨੇ ਦੱਸਿਆ ਕਿ ਮਰਦ ਤੇ ਔਰਤਾਂ ਦੀ ਕੰਮ ਕਰਨ ਦੇ ਸਮੇਂ ਵਿਚ ਵੀ ਬਹੁਤ ਫਰਕ ਹੈ ਜਿਸ ਦਾ ਅਰਥ ਇਹ ਨਿਕਲਦਾ ਹੈ ਕਿ ਦਿਨ ਦੇ ਅੰਤ ਤੱਕ ਔਰਤ ਮਰਦ ਨਾਲੋਂ ਵਧੇਰੇ ਕੰਮ ਕਰਦੀ ਹੈ। ਸਿਰਫ ਇਟਲੀ ਇਕ ਅਜਿਹਾ ਪੱਛਮੀ ਦੇਸ਼ ਹੈ ਜਿਥੇ ਔਰਤਾਂ ਘਰ ਤੇ ਬਾਹਰ ਮਰਦਾਂ ਦੇ ਮੁਕਾਬਲੇ ਵੱਧ ਕੰਮ ਕਰਦੀਆਂ। ਇਸ ਦੀ ਪ੍ਰੋੜ੍ਹਤਾ ਇਟਲੀ ਦੀ ਇਕ ਬੈਂਕ ਦੀ ਅਧਿਕਾਰੀ ਦੀ ਇਕ ਰਿਪੋਰਟ ਜੋ ਕਿ ਇਸ ਕਾਨਫਰੰਸ ਵਿਚ ਪੇਸ਼ ਕੀਤੀ ਗਈ ਨੇ ਕੀਤੀ ਹੈ।

No comments:

Post a Comment