News, Views and Information about NRIs.

A NRI Sabha of Canada's trusted source of News & Views for NRIs around the World.



May 1, 2012

ਦੇਸ-ਪ੍ਰਦੇਸ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ



ਐਡਮਿੰਟਨ (ਕੈਨੇਡਾ) ਵਿਖੇ ਕਰਵਾਏ ਮੇਲੇ ਦੌਰਾਨ ਸਾਬਕਾ ਰਾਜ ਮੰਤਰੀ ਨਰੇਸ਼ ਭਾਰਦਵਾਜ, ਵਿਧਾਇਕ ਸੁਹੇਲ ਕਾਦਰੀ, ਕੌਂਸਲਰ ਅਮਰਜੀਤ ਸੋਹੀ ਤੇ ਮੁੱਖ ਪ੍ਰਬੰਧਕ ਗੁਰਭਲਿੰਦਰ ਸੰਧੂ ਮਾੜੀ ਮੇਘਾ ਗਾਇਕ ਜੈਜੀ ਬੈਂਸ ਨੂੰ ਸਨਮਾਨਿਤ ਕਰਦੇ ਹੋਏ। ਉਨ੍ਹਾਂ ਦੇ ਨਾਲ ਉੱਘੇ ਕਾਰੋਬਾਰੀ ਜੋਅ ਸੂਨਰ, ਗੁਰਚਰਨ ਸਿੰਘ ਖੱਖ ਅਤੇ ਮਨਜੋਤ ਕੌਰ ਸੰਧੂ ਵੀ ਖੜ੍ਹੇ ਦਿਖਾਈ ਦੇ ਰਹੇ ਹਨ। 
ਐਡਮਿੰਟਨ. ਵਤਨਦੀਪ ਸਿੰਘ ਗਰੇਵਾਲ
1 ਮਈ, 10ਵਾਂ ਦੇਸ-ਪ੍ਰਦੇਸ ਟਾਈਮਜ਼ ਸੱਭਿਆਚਾਰਕ ਮੇਲਾ ਸਥਾਨਕ ਜੁਬਲੀ ਆਡੀਟੋਰੀਅਮ ਵਿਖੇ ਕਰਵਾਇਆ ਗਿਆ ਜਿਸ ਵਿਚ ਐਡਮਿੰਟਨ ਤੋਂ ਇਲਾਵਾ ਸੈਸਕਾਟੂਨ, ਕੈਲਗਿਰੀ ਅਤੇ ਹੋਰਨਾਂ ਕਸਬਿਆਂ ਤੋਂ ਵੀ ਪੰਜਾਬੀ ਭਾਈਚਾਰੇ ਨੇ ਭਰਵੀਂ ਸ਼ਮੂਲੀਅਤ ਕੀਤੀ।
ਮੇਲੇ ਦੀ ਸ਼ੁਰੂਆਤ ਸ਼ੈਰੀ ਮਾਨ ਨੇ ਕੀਤੀ ਜਿਸ ਦੌਰਾਨ ਉਸ ਨੇ 'ਯਾਰ ਅਣਮੁੱਲੇ' ਤੋਂ ਲੈ ਕੇ ਕਈ ਹੋਰ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਉਪਰੰਤ ਪ੍ਰਸਿੱਧ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਆਪਣੀ ਹਾਜ਼ਰੀ ਭਰੀ।
ਇਸ ਤੋਂ ਇਲਾਵਾ ਜੈਜੀ ਬੈਂਸ ਨੇ ਆਪਣੇ ਨਿਵੇਕਲੇ ਪਹਿਰਾਵੇ ਨਾਲ ਜਦੋਂ ਸਟੇਜ 'ਤੇ ਆ ਕੇ ਗਾਉਣਾ ਤੇ ਨੱਚਣਾ ਸ਼ੁਰੂ ਕੀਤਾ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਮੇਲੇ ਦੌਰਾਨ ਸਵ: ਗਾਇਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਵਿਖਾਈ ਗਈ ਦਸਤਾਵੇਜ਼ੀ ਫਿਲਮ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਜੈਜੀ ਬੀ ਨੇ ਆਪਣੇ ਗੁਰੂ ਕੁਲਦੀਪ ਮਾਣਕ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ। ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਾਬਕਾ ਰਾਜ ਮੰਤਰੀ ਤੇ ਵਿਧਾਇਕ ਨਰੇਸ਼ ਭਾਰਦਵਾਜ, ਵਿਧਾਇਕ ਸੁਹੇਲ ਕਾਦਰੀ, ਕੌਂਸਲਰ ਅਮਰਜੀਤ ਸੋਹੀ, ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ. ਵਿੰਗ ਕੈਨੇਡਾ ਦੇ ਆਗੂ ਗੁਰਚਰਨ ਸਿੰਘ ਖੱਖ ਨੇ ਮੇਲਾ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਮੇਲੇ ਦੇ ਮੁੱਖ ਪ੍ਰਬੰਧਕ ਗੁਰਭਲਿੰਦਰ ਸਿੰਘ ਸੰਧੂ ਮਾੜੀ ਮੇਘਾ ਨੇ ਸਰੋਤਿਆਂ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ।

No comments:

Post a Comment