News, Views and Information about NRIs.

A NRI Sabha of Canada's trusted source of News & Views for NRIs around the World.



May 30, 2012

ਬੇਸਮੈਂਟਾਂ ਬਾਰੇ ਬਰੈਂਪਟਨ ਵਿੱਚ ਮਸ਼ਵਰਾ ਮੀਟਿੰਗਾਂ ਜੂਨ ਵਿੱਚ


ਬਰੈਂਪਟਨ : ਪਿਛਲੇ ਦਿਨਾਂ ਤੋਂ ਬਰੈਂਪਟਨ ਵਿੱਚ ਚਰਚਾ ਦਾ ਵਿਸ਼ਾ ਬਣਿਆ ਬੇਸਮੈਂਟਾਂ ਦਾ ਮੁੱਦਾ ਇੱਕ ਵਾਰ ਹੁਣ ਹਾਂ ਪੱਖੀ ਮੋੜ ਵੱਲ ਜਾਣ ਦੀ ਤਿਆਰੀ ਵਿੱਚ ਹੈ। ਇਹ ਹਾਂ ਪੱਖੀ ਮੋੜ ਉੱਨਾ ਕੁ ਹੀ ਸਹੀ ਦਿਸ਼ਾ ਵੱਲ ਜਾਣ ਦਾ ਰਾਹ ਪੱਧਰਾ ਕਰੇਗਾ ਜਿੰਨਾ ਕੁ ਕਮਿਉਨਿਟੀ ਇਸਤੋਂ ਲਾਭ ਲੈਣ ਦੀ ਕੋਸਿ਼ਸ਼ ਕਰੇਗੀ।
ਪਹਿਲੀ ਗੱਲ ਕਿ ਬਰੈਂਪਟਨ ਸਿਟੀ ਵੱਲੋਂ ਜੂਨ ਮਹੀਨੇ ਵਿੱਚ ਪੰਜ ਜਨਤਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਬੇਸਮੈਂਟਾਂ ਨੂੰ ਲੀਗਲ ਕਰਨ ਬਾਰੇ ਪਬਲਿਕ ਦੀ ਰਾਏ ਲਈ ਜਾ ਸਕੇ। ਇਹ ਮੀਟਿੰਗਾਂ ਦਾ ਵੇਰਵਾ ਇਸ ਤਰਾਂ ਹੈ:
ਸੋਮਵਾਰ, 4 ਜੂਨ 2012 – ਕਾਰਨੀਨਲ ਐਂਬਰੋਜਿ਼ਕ ਕੈਥੋਲਿਕ ਸੈਕੰਡਰੀ ਸਕੂਲ, 10 ਕੈਸਲ ਓਕਸ ਕਰੌਸਿੰਗ  (Monday, June 4, 2012 Cardinal Ambrozic Catholic Secondary School 10 Castle Oaks Crossing)
ਬੁੱਧਵਾਰ, 6 ਜੂਨ 2012, ਬਰੈਮਲੀ ਸੈਕੰਡਰੀ ਸਕੂਲ, 510 ਬਾਲਮੋਰਲ ਡਰਾਈਵ (Wednesday, June 6, 2012 Bramalea Secondary School 510 Balmoral Drive)
ਬੁੱਧਵਾਰ, 13 ਜੂਨ 2012, ਲੂਈਸ ਅਰਬੋਰ ਸੈਕੰਡਰੀ ਸਕੂਲ 365 ਫਾਦਰ ਟੌਬਿਨ ਰੋਡ (65 Father Tobin Road)
ਵੀਰਵਾਰ, 14 ਜੂਨ 2012, ਮਾਊਂਟ ਪਲੈਜ਼ੈਂਟ ਵਿਲੇਜ਼ ਕਮਿਉਨਿਟੀ ਸੈਂਟਰ 100 ਕੰਮਿਊਟਰ ਡਰਾਈਵ (Thursday, June 14, 2012 Mount Pleasant Village Community Centre 100 Commuter Drive (North of Mount Pleasant GO Station))
ਸੋਮਵਾਰ, ਜੂਨ 25, 2012, ਕਰਿਸ ਗਿਬਸਨ ਰੀਕਰੀਏਸ਼ਨ ਸੈਂਟਰ 125 ਮੈਕਲਾਗਲਿਨ ਰੋਡ (Chris Gibson Recreation Centre, 125 McLaughlin Road)
ਇਹ ਸਾਰੀਆਂ ਮੀਟਿੰਗਾਂ ਸ਼ਾਮੀ 7 ਵਜ਼ੇ ਤੋਂ 9 ਵਜ਼ੇ ਤੱਕ ਹੋਣਗੀਆਂ ਅਤੇ ਸਾਢੇ ਛੇ ਵਜ਼ੇ ਰਜਿਸਟਰੇਸ਼ਨ ਸ਼ੁਰੂ ਹੋ ਜਾਵੇਗੀ। ਬਰੈਂਪਟਨ ਸਿਟੀ ਵੱਲੋਂ ਜਾਰੀ ਇੱਕ ਇਤਲਾਹ ਵਿੱਚ ਆਖਿਆ ਗਿਆ ਹੈ ਕਿ ਇਹ ਮੀਟਿੰਗਾਂ ਵਿੱਚ ਸਥਾਨ ਸੀਮਤ ਹੋਣ ਕਾਰਣ ਪਹਿਲਾਂ ਆਪਣਾ ਨਾਮ ਦਰਜ਼ ਕਰਵਾ ਲੈਣਾ ਚਾਹੀਦਾ ਹੈ। ਇਸ ਵਾਸਤੇ ਕਲੌਡੀਆ ਲੈਰੋਟਾ ਨੂੰ ਈ ਮੇਲ  claudia.larota@brampton.ca  ਜਾਂ  905.874.3844 ਉੱਤੇ ਫੋਨ ਕਰਨ ਦੀ ਸਲਾਹ ਦਿੱਤੀ ਗਈ ਹੈ।
ਵਰਨਣਯੋਗ ਹੈ ਕਿ ਉਂਟੇਰੀਓ ਦੀ ਪਾਰਲੀਮੈਂਟ ਨੇ ਇੱਕ ਬਿੱਲ ਪਾਸ ਕਰਕੇ ਬੇਸਮੈਂਟਾਂ ਨੂੰ ਲੀਗਲ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਸੀ ਅਤੇ ਹਰ ਸਿਟੀ ਨੂੰ ਇਸ ਬਾਰੇ ਆਪਣੀ ਪਹੁੰਚ ਤਹਿ ਕਰਨ ਦੀ ਖੁੱਲ ਦਿੱਤੀ ਸੀ।

No comments:

Post a Comment