News, Views and Information about NRIs.

A NRI Sabha of Canada's trusted source of News & Views for NRIs around the World.



August 28, 2011

ਜਾਅਲੀ ਮੈਂਬਰਸ਼ਿਪ ਦਾ ਮੁੱਦਾ

ਵਾਈਲਡਰੋਜ਼ ਨੇ 3 ਉਮੀਦਵਾਰ ਅਯੋਗ ਐਲਾਨੇ
ਕੈਲਗਰੀ, 28 ਅਗਸਤ (ਜਸਜੀਤ ਸਿੰਘ ਧਾਮੀ)-ਵਾਈਲਡਰੋਜ਼ ਪਾਰਟੀ ਨੇ ਜਾਅਲੀ ਮੈਂਬਰਸ਼ਿਪ ਦੇ ਦੋਸ਼ 'ਚ ਕੈਲਗਰੀ-ਮੈਕਾਲ ਤੋਂ ਚੋਣ ਲੜਨ ਦੇ ਚਾਹਵਾਨ 3 ਉਮੀਦਵਾਰਾਂ ਨੂੰ ਅਯੋਗ ਕਰਾਰ ਦੇ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ 'ਚ ਦੀਪ ਸ਼ਿਖਾ ਬਰਾੜ, ਖਲੀਲ ਕੁਰਬਾਨੀ ਤੇ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਸ਼ਾਮਿਲ ਹਨ। ਪਾਰਟੀ ਵੱਲੋਂ ਅਯੋਗ ਕਰਾਰ ਦਿੱਤੇ ਗਏ ਉਮੀਦਵਾਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ ਤੇ ਨਿਆਂ ਨਹੀਂ ਕੀਤਾ ਗਿਆ। ਉਮੀਦਵਾਰਾਂ ਨੇ ਪਾਰਟੀ ਦੀ ਇਸ ਕਾਰਵਾਈ ਨੂੰ ਨਸਲੀ ਵਿਤਕਰੇ ਤਹਿਤ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਦੀਪਸ਼ਿਖਾ ਬਰਾੜ ਨੇ ਆਪਣੇ ਪ੍ਰਤੀਕਰਮ 'ਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਦਾ ਵਿਸ਼ਵਾਸ ਸੀ ਕਿ ਵਾਈਲਡਰੋਜ਼ ਵਿਦੇਸ਼ੀ ਕਾਮਿਆਂ ਨੂੰ ਅਲਬਰਟਾ 'ਚ ਨੌਕਰੀਆਂ ਦੇਣ ਦੀ ਪ੍ਰਕ੍ਰਿਆ 'ਚ ਤੇਜ਼ੀ ਲਿਆਵੇਗੀ ਪਰੰਤੂ ਅਜਿਹਾ ਨਹੀਂ ਹੋਇਆ ਤੇ ਪਾਰਟੀ ਵੱਲੋਂ ਇਸ ਨਾਲ ਸਬੰਧਿਤ ਪ੍ਰਸਤਾਵਿਤ ਨੀਤੀ ਦਾ ਜੂਨ 'ਚ ਹੀ ਭੋਗ ਪਾ ਦਿੱਤਾ ਗਿਆ ਸੀ। ਬਰਾੜ ਨੇ ਕਿਹਾ ਕਿ ਮੈਂ ਨਿਰਾਸ਼ ਹਾਂ ਤੇ ਜਾਅਲੀ ਮੈਂਬਰਸ਼ਿਪ ਦੇ ਮੇਰੇ ਵਿਰੁੱਧ ਲਾਏ ਦੋਸ਼ ਝੂਠੇ ਹਨ। ਉਨ੍ਹਾਂ ਕਿਹਾ ਕਿ ਵਾਈਲਡਰੋਜ਼ 'ਚ ਸ਼ਾਮਿਲ ਹੋਣ ਦਾ ਫੈਸਲਾ ਗਲਤ ਸੀ ਤੇ ਉਸ ਨੂੰ ਗੁੰਮਰਾਹ ਕੀਤਾ ਗਿਆ ਸੀ ਤੇ ਹੁਣ ਉਹ ਅਲਬਰਟਾ ਦੀ ਟੋਰੀ ਪਾਰਟੀ ਦਾ ਹੀ ਸਮਰਥਨ ਕਰੇਗੀ। ਇਥੇ ਮਹੱਤਵਪੂਰਨ ਹੈ ਕਿ ਦੀਪਸ਼ਿਖਾ ਬਰਾੜ ਟੋਰੀ ਪਾਰਟੀ ਦੀ ਸਖਤ ਆਲੋਚਕ ਰਹੀ ਹੈ। ਇਸ ਮੌਕੇ ਦੀਪਸ਼ਿਖਾ ਬਰਾੜ ਦੇ ਪਤੀ ਤੇ ਉਨ੍ਹਾਂ ਦੀ ਮੁਹਿੰਮ ਦੇ ਇੰਚਾਰਜ ਅਮਨ ਬਰਾੜ ਨੇ ਕਿਹਾ ਕਿ 3 ਗੈਰ-ਗੋਰੇ ਉਮੀਦਵਾਰਾਂ ਨੂੰ ਅਯੋਗ ਕਰਾਰ ਦੇਣ ਤੋਂ ਪਤਾ ਲੱਗਦਾ ਹੈ ਕਿ ਵਾਈਲਡਰੋਜ਼ ਹੋਰ ਕਿਸੇ ਨੂੰ ''ਮੁੱਖਧਾਰਾ'' 'ਚ ਚਾਹੁੰਦੀ ਹੈ
ਦੂਸਰੇ ਪਾਸੇ ਪਾਰਟੀ ਦੇ ਅਧਿਕਾਰੀ ਸ਼ੇਨ ਸਸਕਿਵ ਦਾ ਕਹਿਣਾ ਹੈ ਕਿ ਪਾਰਟੀ ਦੇ ਫੈਸਲੇ ਦਾ ਨਸਲ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਵੀ ਕੋਈ ਪਾਰਟੀ ਨੂੰ ਧੋਖਾ ਦੇਵੇਗਾ ਉਸ ਲਈ ਪਾਰਟੀ 'ਚ ਕੋਈ ਥਾਂ ਨਹੀਂ ਹੈ। ਸਸਕਿਵ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਸੌਂਪੀਆਂ ਗਈਆਂ ਸੂਚੀਆਂ ਵਿਚ ਕਈ ਖਾਮੀਆਂ ਸਨ ਜਿਨ੍ਹਾਂ ਨੂੰ ਦੂਰ ਕਰਨ ਲਈ ਕਿਹਾ ਗਿਆ ਸੀ ਪਰੰਤੂ ਉਮੀਦਵਾਰਾਂ ਵੱਲੋਂ ਦਿੱਤੀਆਂ ਗਈਆਂ ਨਵੀਆਂ ਸੂਚੀਆਂ ਵੀ ਗਲਤ ਸਨ।




No comments:

Post a Comment