News, Views and Information about NRIs.

A NRI Sabha of Canada's trusted source of News & Views for NRIs around the World.



August 28, 2011

ਅਮਰੀਕਾ 'ਚ ਹੁਣ ਡਿਪੋਰਟੇਸ਼ਨ ਵਾਲੇ ਲੋਕ ਵੀ ਗਰੀਨ ਕਾਰਡ ਲੈ ਸਕਣਗੇ

ਕੈਲੇਫੋਰਨੀਆ, 28 ਅਗਸਤ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਓਬਾਮਾ ਦੀਆਂ ਹਦਾਇਤਾਂ 'ਤੇ ਡਿਪੋਰਟੇਸ਼ਨ ਕੇਸਾਂ ਨੂੰ ਦੁਬਾਰਾ ਖੋਲ੍ਹਣ ਅਤੇ ਡਿਪੋਰਟ ਕਰਨ ਦੇ ਆਖਰੀ ਹੁਕਮਾਂ ਵਾਲੇ ਲੋਕਾਂ ਨੂੰ ਗਰੀਨ ਕਾਰਡ ਦੇ ਬਾਰੇ ਨਵੀਂ ਇਮੀਗ੍ਰੇਸ਼ਨ ਨੀਤੀ ਇਮੀਗ੍ਰੇਸ਼ਨ ਵਿਭਾਗ ਨੇ ਪ੍ਰਵਾਨ ਕਰ ਲਈ ਹੈ। ਇਹ ਜਾਣਕਾਰੀ ਦਿੰਦਿਆਂ ਇਮੀਗ੍ਰੇਸ਼ਨ ਵਕੀਲ ਅਟਾਰਨੀ ਗੁਰਪਤਵੰਤ ਸਿੰਘ ਪੰਨੂੰ ਨੇ ਦੱਸਿਆ ਕਿ ਇਸ ਲਈ ਇਮੀਗ੍ਰੇਸ਼ਨ ਨੀਤੀ ਨਾਲ ਉਨ੍ਹਾਂ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ, ਜਿਨ੍ਹਾਂ ਦੀਆਂ ਪਤਨੀਆਂ, ਬੱਚੇ ਜਾਂ ਮਾਤਾ-ਪਿਤਾ ਅਮਰੀਕੀ ਨਾਗਰਿਕ ਹਨ ਜਾਂ ਗਰੀਨ ਕਾਰਡ ਧਾਰਕ ਹਨ ਪਰ ਖੁਦ ਉਹ ਅਜੇ ਪੱਕੇ ਨਹੀਂ ਹੋ ਸਕੇ। ਇਸ ਨੀਤੀ ਨਾਲ ਡਿਪੋਰਟੇਸ਼ਨ ਦਾ ਹੁਕਮ ਪਾ ਚੁੱਕੇ ਲੋਕਾਂ ਨੂੰ ਇਜਾਜ਼ਤ ਮਿਲ ਜਾਵੇਗੀ ਕਿ ਉਹ ਆਪਣੇ ਦੇਸ਼ ਪਰਤੇ ਬਿਨਾਂ ਗਰੀਨ ਕਾਰਡ ਲਈ ਅਪਲਾਈ ਕਰ ਸਕਣਗੇ। ਅਟਾਰਨੀ ਪੰਨੂੰ ਅਨੁਸਾਰ ਉਹ ਵਿਅਕਤੀ, ਜਿਨ੍ਹਾਂ ਦੀ ਪਤਨੀ ਅਮਰੀਕੀ ਨਾਗਰਿਕ ਹੈ ਜਾਂ ਗਰੀਨ ਕਾਰਡ ਧਾਰਕ ਹੈ, ਬੱਚੇ ਅਮਰੀਕੀ ਨਾਗਰਿਕ ਹਨ ਜਾਂ ਫਿਰ ਗਰੀਨ ਕਾਰਡ ਹੋਲਡਰ ਹਨ, ਮਾਤਾ-ਪਿਤਾ ਵਿਚੋਂ ਕੋਈ ਇਕ ਅਮਰੀਕੀ ਨਾਗਰਿਕ ਹੈ ਜਾਂ ਗਰੀਨ ਕਾਰਡ ਹੋਲਡਰ ਹੈ, ਇਸ ਨਵੀਂ ਨੀਤੀ ਦਾ ਲਾਭ ਉਠਾ ਕੇ ਆਪਣੇ ਦੇਸ਼ ਪਰਤੇ ਬਿਨਾਂ ਗਰੀਨ ਕਾਰਡ ਹਾਸਲ ਕਰ ਸਕਦੇ ਹਨ। ਇਸ ਤੋਂ ਬਿਨਾਂ ਛੋਟੀ ਉਮਰ ਵਿਚ ਅਮਰੀਕਾ ਆਏ ਅਤੇ ਇਥੇ ਹਾਈ ਸਕੂਲ ਦੀ ਸਿੱਖਿਆ ਹਾਸਲ ਕਰਕੇ ਵੱਡੇ ਹੋ ਗਏ ਜਿਨ੍ਹਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ, ਗਰਭਵਤੀ ਤੇ ਦੁੱਧ ਚੁੰਘਾਉਂਦੀਆਂ ਮਾਵਾਂ, ਘਰੇਲੂ ਹਿੰਸਾ ਤੋਂ ਪੀੜਤ ਵਿਅਕਤੀ, ਗੰਭੀਰ ਸਿਹਤ ਸਮੱਸਿਆ ਤੋਂ ਪੀੜਤ ਜਾਂ ਸਰੀਰਕ ਆਯੋਗਤਾ ਵਾਲੇ ਲੋਕ ਵੀ ਇਸ ਤਬਦੀਲ ਹੋਈ ਨੀਤੀ ਦਾ ਲਾਭ ਉਠਾ ਸਕਦੇ ਹਨ। ਅਟਾਰਨੀ ਪੰਨੂੰ ਅਨੁਸਾਰ ਡਿਪੋਰਟੇਸ਼ਨ ਦੇ ਆਖਰੀ ਹੁਕਮ ਪ੍ਰਾਪਤ ਕੋਈ ਵਿਅਕਤੀ ਜੇ ਉਪਰੋਕਤ ਕਿਸੇ ਵਰਗ ਵਿਚ ਆਉਂਦਾ ਹੈ ਤਾਂ ਇਸ ਨੀਤੀ ਤਹਿਤ ਗਰੀਨ ਕਾਰਡ ਲਈ ਅਪਲਾਈ ਕਰਨ ਦੇ ਯੋਗ ਹੈ। ਇਸ ਤੋਂ ਬਿਨਾਂ ਡਿਪੋਰਟੇਸ਼ਨ ਦੇ ਆਖਰੀ ਹੁਕਮਾਂ ਵਾਲੇ ਜੋ ਲੋਕ ਡਿਪੋਰਟੇਸ਼ਨ ਦਾ ਕੇਸ ਦੁਬਾਰਾ ਖੋਲ੍ਹਣ ਲਈ ਕੋਈ ਵੀ ਸ਼ਰਤ ਪੂਰੀ ਨਹੀਂ ਕਰਦੇ, ਉਹ ਫਿਰ ਵੀ ਨਵੀਂ ਇਮੀਗ੍ਰੇਸ਼ਨ ਨੀਤੀ ਤਹਿਤ ਵਰਕ ਪਰਮਿਟ ਲੈਣ ਅਤੇ ਡਿਪੋਰਟੇਸ਼ਨ 'ਤੇ ਰੋਕ ਲਈ ਯੋਗ ਹਨ।  ਇਹ ਨਵੀਂ ਇਮੀਗ੍ਰੇਸ਼ਨ ਨੀਤੀ। ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਡਿਪੋਰਟੇਸ਼ਨ ਕੇਸ ਇਮੀਗ੍ਰੇਸ਼ਨ ਜੱਜ, ਬੋਰਡ ਆਫ ਇਮੀਗ੍ਰੇਸ਼ਨ ਅਪੀਲਜ਼ ਅਤੇ ਸਰਕਟ ਕੋਰਟ ਵਿਚ ਚੱਲ ਰਹੇ ਹਨ। ਇਸ ਨਵੀਂ ਨੀਤੀ ਤਹਿਤ ਇਨ੍ਹਾਂ ਲੋਕਾਂ ਦੇ ਡਿਪੋਰਟੇਸ਼ਨ ਕੇਸ ਬੰਦ ਕਰ ਦਿੱਤੇ ਜਾਣਗੇ, ਉਨ੍ਹਾਂ ਨੂੰ ਗਰੀਨ ਕਾਰਡ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ ਤੇ ਵਰਕ ਪਰਮਿਟ ਦਿੱਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਨੀਤੀ ਪਿਛਲੇ ਦੋ ਦਹਾਕਿਆਂ ਵਿਚ ਪਹਿਲਾ ਅਜਿਹਾ ਕਦਮ ਹੈ ਜਿਸ ਤਹਿਤ ਡਿਪੋਰਟੇਸ਼ਨ ਦੇ ਆਖਰੀ ਹੁਕਮਾਂ ਵਾਲੇ ਲੋਕਾਂ ਨੂੰ ਗਰੀਨ ਕਾਰਡ ਲਈ ਅਪਲਾਈ ਕਰਨ ਦਾ ਮੌਕਾ ਮਿਲਿਆ ਹੈ।

No comments:

Post a Comment