News, Views and Information about NRIs.

A NRI Sabha of Canada's trusted source of News & Views for NRIs around the World.



September 5, 2011

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 'ਪੰਜ ਪਾਣੀ' 95.1 ਐਫ. ਐਮ. ਰੇਡੀਓ ਰਾਹੀਂ ਪ੍ਰਚਾਰ

ਲੈਸਟਰ (ਇੰਗਲੈਂਡ), 5 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਲੈਸਟਰ ਸ਼ਹਿਰ ਦੇ ਸਮੂਹ ਗੁਰੂ ਘਰਾਂ ਅਤੇ ਸਿੱਖ ਆਗੂਆਂ ਵੱਲੋਂ ਸਾਂਝੇ ਤੌਰ 'ਤੇ 'ਪੰਜ ਪਾਣੀ' 95.1 ਐਫ. ਐਮ. ਰੇਡੀਓ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਬੀਤੀ ਸ਼ਾਮ ਅਰਦਾਸ ਕਰਨ ਉਪਰੰਤ ਸਿੱਖ ਆਗੂਆਂ ਅਤੇ ਵੱਖ-ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਰੇਡੀਓ ਦੇ ਮੁੱਖ ਪ੍ਰਜੈਟਰ ਸ: ਸੁਖਦੇਵ ਸਿੰਘ ਔਜਲਾ ਨੇ ਦੱਸਿਆ ਕਿ ਇਸ ਰੇਡੀਓ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਚਰਚਾ ਹੋਵੇਗੀ। ਇਸ ਮੌਕੇ 'ਤੇ ਲੈਸਟਰ ਸ਼ਹਿਰ ਦੇ ਹੋਰਨਾਂ ਸਿੱਖ ਆਗੂਆਂ ਤੋਂ ਇਲਾਵਾ ਪਿਆਰਾ ਸਿੰਘ ਕਲੇਰ ਕੌਂਸਲਰ, ਮੰਗਲ ਸਿੰਘ ਪ੍ਰਧਾਨ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਈਸਟ ਪਾਰਕ ਰੋਡ, ਅਮਰੀਕ ਸਿੰਘ ਗਿੱਲ ਜਨਰਲ ਸੈਕਟਰੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਹੋਲੀਬੋਨ ਰੋਡ, ਜਰਨੈਲ ਸਿੰਘ ਰਾਣਾ ਪ੍ਰਧਾਨ ਗੁਰਦੁਆਰਾ ਦਸਮੇਸ਼ ਸਾਹਿਬ ਜਿਪਸੀ ਲੇਨ, ਬਲਬੀਰ ਸਿੰਘ ਸਰਪੰਚ, ਜਲਵੰਤ ਸਿੰਘ ਢੱਡੇ, ਗੁਰਜੀਤ ਸਿੰਘ ਸਮਰਾ, ਗੁਰਬਿੰਦਰ ਸਿੰਘ ਸਮਰਾ, ਅਜੀਤ ਸਿੰਘ ਜੱਸਲ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਧਰਮਿੰਦਰ ਸਿੰਘ ਛੀਨਾ, ਸੁੱਚਾ ਸਿੰਘ ਹੁੰਦਲ, ਸੁਰਿੰਦਰਪਾਲ ਸਿੰਘ ਰਾਏ, ਲਖਵਿੰਦਰ ਸਿੰਘ ਜੌਹਲ, ਖੇਡ ਸਕੱਤਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਈਸਟ ਪਾਰਕ ਰੋਡ, ਸੁਰਿੰਦਰਪਾਲ ਸਿੰਘ ਘਣੀਏ ਕੇ ਬਾਂਗਰ, ਸੁਖਵਿੰਦਰ ਸਿੰਘ ਜੌੜਾ, ਸੁਖਦੇਵ ਸਿੰਘ ਪੱਡਾ, ਗੁਰਪ੍ਰੀਤ ਸਿੰਘ ਬੱਬੀ ਛੀਨਾ, ਬਰਿੰਦਰ ਸਿੰਘ ਬੰਨੀ, ਸੁਰਿੰਦਰਬੀਰ ਸਿੰਘ ਭਾਊ, ਜੈਮਲ ਸਿੰਘ, ਬੱਲੂ ਬੱਬੇਹਾਲੀ ਸਮੇਤ ਹੋਰ ਬਹੁਤ ਸਾਰੇ ਸਿੱਖ ਆਗੂ ਅਤੇ ਲੈਸਟਰ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਇਸ ਮੌਕੇ 'ਤੇ ਰੇਡੀਓ ਦੇ ਮੁੱਖ ਪ੍ਰਜੈਟਰ ਸੁਖਦੇਵ ਸਿੰਘ ਔਜਲਾ ਨੇ ਹਾਜ਼ਰ ਆਗੂਆਂ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ

No comments:

Post a Comment