News, Views and Information about NRIs.

A NRI Sabha of Canada's trusted source of News & Views for NRIs around the World.



September 5, 2011

ਐਡਮਿੰਟਨ ਫੀਲਡ ਹਾਕੀ ਟੂਰਨਾਮੈਂਟ ਸਮਾਪਤ

ਐਡਮਿੰਟਨ, 5 ਸਤੰਬਰ (ਵਤਨਦੀਪ ਸਿੰਘ ਗਰੇਵਾਲ)-ਐਡਮਿੰਟਨ ਯੂਥ ਫੀਲਡ ਹਾਕੀ ਕਲੱਬ ਵੱਲੋਂ ਪਹਿਲੀ ਵਾਰ ਆਊਟ ਡੋਰ ਦੋ ਰੋਜ਼ਾ ਹਾਕੀ ਟੂਰਨਾਮੈਂਟ ਮਿਲਵੁਡਜ਼ ਰਿਕਰੇਸ਼ਨ ਸੈਂਟਰ ਦੇ ਮੈਦਾਨਾਂ 'ਚ ਕਰਵਾਇਆ ਗਿਆ। ਜਿਸ ਵਿਚ ਅੰਡਰ 14 ਉਮਰ ਵਰਗ 'ਚ ਰਿਜ਼ੈਨਾ, ਕੈਲਗਰੀ, ਐਡਮਿੰਟਨ ਪੀ ਐਚ ਏ, ਈਮਲ ਫੀਲਡ ਹਾਕੀ ਕਲੱਬ ਐਡਮਿੰਟਨ ਅਤੇ ਸੀਨੀਅਰ ਵਰਗ 'ਚ ਵਿੰਨੀਪੈਗ, ਟਰਾਂਟੋ, ਯੂਨਾਈਟਿਡ ਬ੍ਰਦਰਜ਼ ਸਰੀ, ਕੈਲਗਰੀ, ਐਡਮਿੰਟਨ ਰੈੱਡ ਤੇ ਐਡਮਿੰਟਨ ਵਾਇਟ ਦੀਆਂ ਟੀਮਾਂ ਵਿਚਕਾਰ ਜਬਰਦਸਤ ਮੁਕਾਬਲੇ ਹੋਏ। ਟੂਰਨਾਮੈਂਟ ਦੌਰਾਨ ਜੂਨੀਅਰ ਵਰਗ ਦੇ ਫਾਈਨਲ ਮੁਕਾਬਲੇ ਵਿਚੋਂ ਈਮਲ ਫੀਲਡ ਹਾਕੀ ਕਲੱਬ, ਐਡਮਿੰਟਨ ਦੀ ਟੀਮ ਨੇ ਰਿਜ਼ੈਨਾ ਦੀ ਟੀਮ ਨੂੰ ਦੋ ਇਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿਚ ਕੈਲਗਰੀ ਦੀ ਟੀਮ ਨੇ ਟੋਰਾਂਟੋ ਦੀ ਟੀਮ ਨੂੰ ਹਰਾ ਕੇ ਗੋਲਡ ਕੱਪ 'ਤੇ ਕਬਜ਼ਾ ਕਰ ਲਿਆ। ਇਨਾਮਾਂ ਦੀ ਵੰਡ ਕੈਨੇਡਾ ਦੇ ਮੰਤਰੀ ਸ: ਟਿੰਮ ਉਪਲ ਅਤੇ ਕੌਂਸਲਰ ਅਮਰਜੀਤ ਸੋਹੀ ਨੇ ਕੀਤੀ। ਇਸ ਮੌਕੇ ਬੋਲਦਿਆਂ ਸ: ਉਪਲ ਤੇ ਸੋਹੀ ਨੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਮਨਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਮਾਂ ਖੇਡ ਕਬੱਡੀ ਦੇ ਨਾਲ-ਨਾਲ ਰਾਸ਼ਟਰੀ ਖੇਡ ਹਾਕੀ ਨੂੰ ਵੀ ਵੱਡੀ ਪੱਧਰ 'ਤੇ ਪ੍ਰਫੁੱਲਿਤ ਕਰਨ ਲਈ ਸਮੂਹ ਭਾਈਚਾਰੇ, ਸਪਾਂਸਰਜ਼ ਤੇ ਮੀਡੀਏ ਦੇ ਸਹਿਯੋਗ ਦੀ ਲੋੜ ਹੈ। ਟੂਰਨਾਮੈਂਟ ਦੀ ਕੁਮੈਂਟਰੀ ਰਾਜੂ ਦਿਉਲ ਨੇ ਬਾਖੂਬੀ ਕੀਤੀ। ਦੋਵੇਂ ਵਰਗ ਮੁਕਾਬਲਿਆਂ 'ਚੋਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਇਨਾਮ ਏ ਬੀ ਐਸ ਟਰੱਕਿੰਗ ਗਰੁੱਪ ਦੇ ਅੰਮ੍ਰਿਤਪਾਲ ਗਰੇਵਾਲ ਤੇ ਬਲਜੀਤ ਗਰੇਵਾਲ, ਕੈਲ ਤੂਰ, ਪ੍ਰਿਤਪਾਲ ਸੇਖੋਂ ਪਵਾਰ ਹੋਮਜ਼ ਦੇ ਰਣਜੀਤ ਪਵਾਰ ਅਤੇ ਡਾ: ਗੁਰਦੀਪ ਸਿੱਧੂ ਵੱਲੋਂ ਦਿੱਤੇ ਗਏ। ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕ ਜੈਜ ਸੰਧੂ, ਸੋਨੀ ਗਿੱਲ, ਜਸਕਰਨ ਭੱਟੀ, ਰਣਯੋਧ ਰਾਣੂ, ਭੋਲਾ ਰੂਮੀ, ਸੋਨੂ ਥਿੰਦ, ਜੱਸਾ ਧਾਲੀਵਾਲ, ਪਾਲ ਭੰਵਰਾ, ਸੁਖਦਰਸ਼ਨ ਪੰਨੂ, ਦਿਲਬਾਗ ਡੋਗਰਾ, ਟੋਨੀ ਥਿੰਦ ਆਦਿ ਤੋਂ ਇਲਾਵਾ ਹੋਰ ਵੀ ਭਾਈਚਾਰਾ ਕਾਫੀ ਗਿਣਤੀ 'ਚ ਮੌਜੂਦ ਸੀ।

No comments:

Post a Comment