News, Views and Information about NRIs.

A NRI Sabha of Canada's trusted source of News & Views for NRIs around the World.



January 13, 2012

ਦਲਜੀਤ ਸਿੰਘ ਸਹੋਤਾ ਪ੍ਰਧਾਨ ਬਣੇ

ਲੰਡਨ, 12 ਜਨਵਰੀ (ਬੱਧਨੀ ਕਲਾਂ)-ਪੰਜਾਬ ਪ੍ਰਦੇਸ ਕਾਂਗਰਸ ਦੇ ਐਨ ਆਰ ਆਈ ਸੈੱਲ ਦੇ ਕੋ-ਚੇਅਰਮੈਨ ਸ: ਦਲਜੀਤ ਸਿੰਘ ਸਹੋਤਾ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਮੁੜ 2012-13 ਲਈ ਪ੍ਰਧਾਨ ਥਾਪਿਆ ਗਿਆ ਹੈ। ਸ: ਸਹੋਤਾ ਦੀਆਂ ਕਾਂਗਰਸ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਡਾ: ਕਰਨ ਸਿੰਘ ਨੇ ਹੋਰ ਸੇਵਾ ਦਾ ਮੌਕਾ ਦਿੱਤਾ ਹੈ। ਸ: ਸਹੋਤਾ ਦੀ ਨਿਯੁਕਤੀ 'ਤੇ ਸ: ਗੁਰਬੀਰ ਸਿੰਘ ਅਟਕੜ, ਮਹਿੰਦਰ ਸਿੰਘ ਕੰਗ, ਵਾਹਿਗੁਰੂਪਾਲ ਸਿੰਘ ਔਲਖ, ਰਾਣਾ ਹਰਕੀਰਤ ਸਿੰਘ ਢਿੱਲੋਂ, ਇਕਬਾਲ ਸਿੰਘ ਧਾਲੀਵਾਲ ਨੇ ਵਧਾਈ ਦਿੰਦਿਆਂ ਡਾ: ਕਰਨ ਸਿੰਘ ਅਤੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕੀਤਾ ਹੈ।

No comments:

Post a Comment