News, Views and Information about NRIs.

A NRI Sabha of Canada's trusted source of News & Views for NRIs around the World.



March 7, 2012

ਵਿਯਨ ਆਫ਼ ਪੰਜਾਬ ਅਤੇ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਜਨਾਬ ਅਫ਼ਜ਼ਲ ਸਾਹਿਰ ਦਾ ਸਨਮਾਨ



ਜਨਾਬ ਅਫ਼ਜ਼ਲ ਸਾਹਿਰ ਦਾ ਸਨਮਾਨ ਕਰਦੇ ਹੋਏ ਇਕਬਾਲ ਮਾਹਲ, ਨੀਟਾ ਬਲਵਿੰਦਰ ਅਤੇ ਬਲਜਿੰਦਰ ਲੇਲ੍ਹਣਾ।
ਟੋਰਾਂਟੋ, 7 ਮਾਰਚ - ਬੀਤੇ ਦਿਨੀਂ ਇਥੇ ਪਹੁੰਚੇ ਪਾਕਿਸਤਾਨ ਦੇ ਸ਼ਿਵ ਕੁਮਾਰ ਬਟਾਲਵੀ ਵਜੋਂ ਜਾਣੇ ਜਾਂਦੇ ਉੱਘੇ ਪੰਜਾਬੀ ਕਵੀ ਜਨਾਬ ਅਫ਼ਜ਼ਲ ਸਾਹਿਰ ਦਾ ਵਿਯਨ ਆਫ ਪੰਜਾਬ ਟੀ. ਵੀ. ਦੇ ਸੰਚਾਲਕ ਸ: ਇਕਬਾਲ ਮਾਹਲ ਅਤੇ ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਦੇ ਸ: ਬਲਜਿੰਦਰ ਲੇਲ੍ਹਣਾਂ ਵੱਲੋਂ ਬਰੈਂਪਟਨ ਵਿਚ ਕਰਵਾਏ ਇਕ ਸਮਾਗਮ ਦੌਰਾਨ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਜਨਾਬ ਸਾਹਿਰ ਨੇ ਕਿਹਾ ਕਿ ਮਾਖਿਓਂ ਮਿੱਠੀ ਮੇਰੀ ਮਾਂ ਬੋਲੀ ਪੰਜਾਬੀ ਹਮੇਸ਼ਾ ਜਿਉਂਦੀ ਰਹੇਗੀ। ਇਸ ਮੌਕੇ ਸਟੇਜ ਦੀ ਕਾਰਵਾਈ ਬੀਬਾ ਨੀਟਾ ਬਲਵਿੰਦਰ ਨੇ ਨਿਭਾਈ ਜਦੋਂ ਕਿ ਇਕਬਾਲ ਮਾਹਲ ਵੱਲੋਂ ਜਨਾਬ ਸਾਹਿਰ ਦੀ ਸ਼ਾਇਰੀ ਦੇ ਸਫਰ ਬਾਰੇ ਚਾਨਣਾ ਪਾਇਆ।

No comments:

Post a Comment