News, Views and Information about NRIs.

A NRI Sabha of Canada's trusted source of News & Views for NRIs around the World.



March 7, 2012

ਗਿਆਨ ਸਿੰਘ ਕੋਟਲੀ ਪੰਜਾਬੀ ਪ੍ਰੈੱਸ ਕਲੱਬ ਬੀ. ਸੀ. ਦੇ ਪ੍ਰਧਾਨ ਬਣੇ



ਪੰਜਾਬੀ ਪ੍ਰੈੱਸ ਕਲੱਬ ਬੀ. ਸੀ. ਦੇ ਨਵੇਂ ਚੁਣੇ ਅਹੁਦੇਦਾਰ।
ਵੈਨਕੂਵਰ, 7 ਮਾਰਚ - ਅੱਜ ਏਥੇ ਬੜੇ ਸੁਖਾਵੇਂ ਮਾਹੌਲ ਵਿਚ ਪੰਜਾਬੀ ਪ੍ਰੈੱਸ ਕਲੱਬ ਆਫ ਬੀ. ਸੀ. ਦੀ ਚੋਣ ਹੋਈ ਜਿਸ ਵਿਖੇ ਏਥੋਂ ਦੇ ਨਾਮਵਰ ਸ਼ਾਇਰ ਤੇ ਲਿਖਾਰੀ ਪ੍ਰਿੰਸੀਪਲ ਗਿਆਨ ਸਿੰਘ ਕੋਟਲੀ ਨੂੰ ਸਰਬ ਸੰਮਤੀ ਨਾਲ ਦੋ ਸਾਲ ਲਈ ਪ੍ਰਧਾਨ ਚੁਣ ਲਿਆ ਗਿਆ। ਬਾਕੀ ਕਾਰਜ ਸਾਧਕ ਕਮੇਟੀ ਵਿਚ ਬੀਬੀ ਕੁਲਜੀਤ ਕੌਰ ਮੀਤ ਪ੍ਰਧਾਨ, ਗੁਰਲਾਲ ਸਿੰਘ ਜਰਨਲ ਸਕੱਤਰ, ਹਰਗੋਪਾਲ ਸਿੰਘ ਰੰਧਾਵਾ ਮੀਤ ਸਕੱਤਰ, ਹਰਕੀਰਤ ਸਿੰਘ ਕੁਲਾਰ ਖਜ਼ਾਨਚੀ, ਗੁਰਸੇਵਕ ਸਿੰਘ ਪੰਧੇਰ ਮੀਤ ਖਜ਼ਾਨਚੀ ਤੇ ਕੁਲਦੀਪ ਸਿੰਘ ਮੱਲ੍ਹੀ ਨੂੰ ਸਪੋਕਸਮੈਨ ਚੁਣਿਆ ਗਿਆ। ਇਸ ਅਵਸਰ ਤੇ ਹਾਜ਼ਰ ਉੱਘੇ ਪੱਤਰਕਾਰ ਸੁਖਵਿੰਦਰ ਸਿੰਘ, ਚੀਮਾ, ਗੁਰਪ੍ਰੀਤ ਸਿੰਘ ਸਹੋਤਾ, ਸੰਤੋਖ ਸਿੰਘ ਮੰਡੇਰ, ਪਲਵਿੰਦਰ ਸਿੰਘ ਗਿੱਲ, ਜਰਨੈਲ ਸਿੰਘ ਆਰਟਿਸਟ, ਮੇਜਰ ਸਿੰਘ ਰੰਧਾਵਾ ਤੇ ਅਮਰਪਾਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਗੱਲ 'ਤੇ ਪ੍ਰਸੰਨਤਾ ਪ੍ਰਗਟ ਕੀਤੀ ਕਿ ਗਿਆਨ ਸਿੰਘ ਕੋਟਲੀ ਜੇਹੇ ਸੁਲਝੇ ਹੋਏ ਵਿਅਕਤੀ ਨੂੰ ਪ੍ਰਧਾਨਗੀ ਲਈ ਸਰਬ ਸੰਮਤੀ ਨਾਲ ਚੁਣਿਆ ਗਿਆ। ਸਾਰਿਆਂ ਨੇ ਪੰਜਾਬੀ ਪ੍ਰੈੱਸ ਕਲੱਬ ਦੀ ਬਿਹਤਰੀ ਲਈ ਨਵੀਂ ਚੁਣੀ ਗਈ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸਥਾਰ ਦੁਆਇਆ

No comments:

Post a Comment