
ਕੈਲਗਰੀ, 6 ਜੁਲਾਈ - ਸੰਸਦ ਮੈਂਬਰ ਦਵਿੰਦਰ ਸ਼ੋਰੀ ਦੇ ਯਤਨਾਂ ਸਦਕਾ ਇਤਿਹਾਸਕ ਇਮਾਰਤਾਂ ਦੀ ਮੁੜ ਪਹਿਲੀ ਸ਼ਾਨ ਬਹਾਲ ਕਰਨ 'ਤੇ ਉਨ੍ਹਾਂ ਦਾ ਵਿਸਥਾਰ ਕਰਨ ਲਈ ਸੰਘੀ ਸਰਕਾਰ ਨਿਰੰਤਰ ਫੰਡ ਮੁਹੱਈਆ ਕਰਵਾਉਂਦੀ ਰਹਿੰਦੀ ਹੈ। ਸ੍ਰੀ ਸ਼ੋਰੀ ਨੇ ਸੰਘੀ ਤੇ ਰਾਜ ਸਰਕਾਰ ਵੱਲੋਂ ਇਤਿਹਾਸਕ ਕਿਲ੍ਹਾ ਕੈਲਗਰੀ ਲਈ 80 ਲੱਖ ਡਾਲਰ ਫੰਡ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੈਨੇਡਾ ਦਿਵਸ ਮੌਕੇ ਸਾਡੀ ਸਰਕਾਰ ਨੂੰ ਫੋਰਟ ਕੈਲਗਰੀ ਦੇ ਵਿਸਥਾਰ ਲਈ ਫੰਡ ਦੇਣ 'ਚ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਲ੍ਹਾ ਕੈਲਗਰੀ ਕੈਨੇਡਾ ਦਾ ਇਕ ਅਹਿਮ ਇਤਿਹਾਸਕ ਸਥਾਨ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਇਮਾਰਤ 'ਚ ਨਿਵੇਸ਼ ਦੇਸ਼ ਦੀ ਵਿਰਾਸਤ ਨੂੰ ਸੰਭਾਲਣ, ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਤੇ ਅਲਬਰਟਾ ਅਤੇ ਦੇਸ਼ ਭਰ ਵਿਚ ਚਿਰ ਸਥਾਈ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਦੀ ਸ਼ਾਨਦਾਰ ਉਦਾਹਰਣ ਹੈ।
No comments:
Post a Comment