
ਐਡਮਿੰਟਨ, 6 ਜੁਲਾਈ - ਕੈਨੇਡਾ ਵਿਚ ਇਸ ਸਾਲ ਪੰਜਾਬ ਤੋਂ ਕਬੱਡੀ ਖਿਡਾਰੀਆਂ ਨੂੰ ਕੈਨੇਡਾ ਖੇਡਣ ਆਉਣ ਲਈ ਬਹੁਤ ਘੱਟ ਵੀਜ਼ੇ ਦਿੱਤੇ ਗਏ ਹਨ। ਪ੍ਰੰਤੂ ਫਿਰ ਵੀ ਕਬੱਡੀ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਅਲਬਰਟਾ ਕਬੱਡੀ ਫੈਡਰੇਸ਼ਨ ਐਂਡ ਕਲਚਰਲ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਸ਼ੇਰ-ਏ-ਪੰਜਾਬ ਕਬੱਡੀ ਕਲੱਬ ਐਡਮਿੰਟਨ, ਯਾਦ ਕਬੱਡੀ ਕਲੱਬ ਕੈਲਗਰੀ, ਮਾਲਵਾ ਸਪੋਰਟਸ ਕਬੱਡੀ ਕਲੱਬ ਵਿਨੀਪੈਗ, ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਮਿੰਟਨ, ਇੰਟਰਨੈਸ਼ਨਲ ਕਬੱਡੀ ਕਲੱਬ ਕੈਲਗਰੀ, ਅੰਬੀ ਐਂਡ ਬਿੰਦਾ ਕਬੱਡੀ ਕੈਲਗਰੀ, ਆਪਣਾ ਪੰਜਾਬ ਕਬੱਡੀ ਕਲੱਬ ਐਡਮਿੰਟਨ ਅਤੇ ਚੜ੍ਹਦਾ ਪੰਜਾਬ ਕਬੱਡੀ ਕਲੱਬ ਐਡਮਿੰਟਨ ਚੇਅਰਮੈਨ ਨਿਸ਼ਾਨ ਸਿੰਘ ਭੰਮੀਪੁਰਾ ਅਤੇ ਪ੍ਰਧਾਨ ਪ੍ਰਿਤਪਾਲ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੈਕਟਰੀ ਬੱਬੀ ਚੜਿੱਕ ਨੇ ਸਮੂਹ ਕਲੱਬਾਂ ਨੂੰ ਕੈਨੇਡਾ ਵਿਚੋਂ ਹੀ ਕਬੱਡੀ ਖਿਡਾਰੀ ਚੁਣ ਕੇ ਕਬੱਡੀ ਕਲੱਬਾਂ ਤਿਆਰ ਕਰਨ ਦੀ ਹਦਾਇਤ ਕੀਤੀ ਅਤੇ ਉਨ੍ਹਾਂ ਕਿਹਾ ਅਲਬਰਟਾ ਕਬੱਡੀ ਫੈਡਰੇਸ਼ਨ ਵੱਲੋਂ ਕਰਵਾਉਣ ਵਾਲੇ ਟੂਰਨਾਮੈਂਟਾਂ ਦੀਆਂ ਤਰੀਕਾਂ ਦਾ ਐਲਾਨ ਅਗਲੇ ਹਫ਼ਤੇ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਢੇਸੀ, ਅਵਤਾਰ ਸਿੰਘ ਮੋਹੀ, ਇੰਦਰਜੀਤ ਸਿੰਘ ਮੁੱਲਾਂਪੁਰ, ਦਰਸ਼ਨ ਸਿੰਘ ਬਾਠ, ਆਲਮ ਸਿੰਘ ਸੰਧੂ, ਹੀਰਾ ਸਿੰਘ ਵਿਨੀਪੈਗ, ਚੰਨਾ ਕਾਲਖ, ਸੋਨੀ ਦਾਉਧਰ, ਸ਼ੇਰਾ ਅਡਮਿੰਟਨ ਹਾਜ਼ਰ ਸਨ।
No comments:
Post a Comment